ਦੂਜੇ ਦਿਨ ਵੀ ਹਵਾਈ ਅਵਾਜਾਈ ਪ੍ਰਭਾਵਤ

0
312

ਹਾਂਗਕਾਂਗ ( ਪਚਬ):ਅੱਜ ਦੂਜੇ ਦਿਨ ਵੀ ਹਾਂਗਕਾਂਗ ਹਵਾਈ ਅੱਡੇ ਤੋ ਅਵਾਜਾਈ ਬੁਰੀ ਤਰਾ ਪ੍ਰਭਾਵਤ ਹੋ ਰਹੀ ਹੈ। ਬਾਅਦ ਦੁਪਿਹਰ 4.30 ਤੋ ਬਾਅਦ ਚੈਕ ਇਨ ਕਾਉਟਰ ਬੰਦ ਕਰ ਦਿਤੇ ਗਏ। ਹਾਂਗਕਾਂਗ ਵੱਲ ਆਉਣ ਵਾਲੀਆਂ ਉਡਾਨਾਂ ਤੇ ਜਿਅਦਾ ਅਸਰ ਨਹੀ ਪੈ ਰਿਹਾ। ਹਵਾਈ ਅੱਡੇ ਨੂੰ ਸਹਿਰ ਨਾਲ ਜੋੜਨ ਵਾਲੀ ਅਵਾਜਾਈ ਵੀ ਪ੍ਰਭਾਵਤ ਹੋਈ ਹੈ। ਕੱਲ 6 ਵਜੇ ਦੇ ਕਰੀਬ ਹਵਾਈ ਅੱਡਾ ਪੂਰੀ ਤਰਾਂ ਬੰਦ ਹੋਣ ਤੋ ਬਾਅਦ ਅੱਜ ਸਵੇਰੇ ਉਡਾਨਾਂ ਸੁਰੂ ਹੋਈਆਂ ਹਨ। ਭਾਰਤ ਨੂੰ ਜਾਣ ਵਾਲੀਆਂ ਲੱਗਭੱਗ ਸਾਰੀਆਂ ਉਡਾਨਾ ਤੇ ਅਸਰ ਪਿਆ ਹੈ।