ਹਵਾਲਗੀ ਵਿਰੋਧੀ ਵਿਖਾਵਾਕਾਰੀ ਨੇ ਲੈਜੀਕੋ ਤੇ ਕੀਤਾ ਕਬਜਾ,ਹਾਂਗਕਾਂਗ ਮੁੱਖੀ ਸਵੇਰੇ 4 ਵਜੇ ਪ੍ਰੈਸ ਕਾਨਫਰੰਸ ਕਰਨ ਲਈ ਮਜਬੂਰ

0
625

ਹਾਂਗਕਾਂਗ(ਪਚਬ): ਹਾਂਗਕਾਂਗ ‘ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਸੋਮਵਾਰ ਸ਼ਾਮ ਸਾਰੇ ਅਵਰੋਧਕਾਂ ਨੂੰ ਤੋੜ ਕੇ ਸੰਸਦ ਭਵਨ ‘ਚ ਦਾਖਲ ਹੋਏ। ਆਈ ਕੇਬਲ ਨਿਊਜ਼ ‘ਤੇ ਪ੍ਰਸਾਰਿਤ ਕੀਤੇ ਦ੍ਰਿਸ਼ਾਂ ‘ਚ ਦਿਖਾਇਆ ਗਿਆ ਹੈ ਕਿ ਕਈ ਘੰਟਿਆਂ ਤੱਕ ਅੰਦਰ ਦਾਖਲ ਹੋਣ ਦੀ ਮਸ਼ੱਕਤ ਕਰ ਰਹੇ ਪ੍ਰਦਰਸ਼ਨਕਾਰੀ ਹੱਥਾਂ ‘ਚ ਢਾਲ ਫੱੜ ਕੇ ਸੰਸਦ ਭਵਨ ‘ਚ ਦਾਖਲ ਹੋਏ। ਦੰਗਾ ਰੋਕੂ ਪੁਲਸ ਨੇ ਪਹਿਲਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਮਿਰਚ ਸਪ੍ਰੇਅ ਅਤੇ ਲਾਠੀਚਾਰਜ ਦਾ ਇਸਤੇਮਾਲ ਕੀਤਾ ਪਰ ਪੁਲਸ ਨਾਕਾਮ ਰਹੀ।
ਦੱਸ ਦਈਏ ਕਿ ਪ੍ਰਦਰਸ਼ਨਕਾਰੀਆਂ ਦਾ ਇਹ ਗੁੱਸਾ ਚੀਨ ਨੂੰ ਹਾਂਗਕਾਂਗ ਸੌਂਪਣ ਦੀ 22ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਸੋਮਵਾਰ ਨੂੰ ਵੀ ਦੇਖਣ ਨੂੰ ਮਿਲਿਆ। ਗੁੱਸੇ ‘ਚ ਆਏ ਪ੍ਰਦਰਸ਼ਨਕਾਰੀਆਂ ਨੇ ਕਈ ਥਾਂਵਾਂ ਨੂੰ ਨੁਕਸਾਨ ਵੀ ਪਹੁੰਚਾਇਆ। ਇਸ ਤੋਂ ਇਲਾਵਾ ਹਾਂਗਕਾਂਗ ‘ਚ ਦੋਸ਼ੀਆਂ ਨੂੰ ਚੀਨ ਸਪੁਰਦਗੀ ਕਰਨ ਵਾਲੇ ਪ੍ਰਸਤਾਵਿਤ ਕਾਨੂੰਨ ਖਿਲਾਫ ਪਿਛਲੇ 3 ਹਫਤਿਆਂ ਤੋਂ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ।
ਇਸ ਤੋ ਬਾਅਦ ਕਰੀਬ ਅੱਧੀ ਰਾਤ ਨੂੰ ਹਾਂਗਕਾਂਗ ਪੁਲੀਸ ਦੀ ਦੰਗਾ ਰੋਕੂ ਟੀਮਾਂ ਹਰਕਤ ਵਿੱਚ ਆਈਆ ਤਾਂ ਬਹੁਤੇ ਵਿਖਾਵਾਕਾਰੀ ਉਥੋ ਖੁਦ ਹੀ ਚਲੇ ਗਏ ਤੇ ਬਾਕੀ ਨੂੰ ਪੁਲੀਸ ਨੇ ਬਲ ਪ੍ਰਯੋਗ ਕਰਕੇ ਭਜਾ ਦਿਤਾ। ਹਲਾਤ ਕੁਝ ਠੀਕ ਹੋਣ ਤੇ ਸਵੇਰੇ 4 ਵਜੇ ਹਾਂਗਕਾਂਗ ਦੀ ਪੁਲੀਸ ਮੁੱਖੀ ਨੇ ਪ੍ਰੈਸ ਨਾਲ ਮਿਲਣੀ ਕਰਕੇ ਰਾਤ ਨੂੰ ਹੋਈਆਂ ਘਟਨਾਵਾਂ ਦੀ ਨਿੰਦਾ ਕੀਤੀ।ਇਸੇ ਦੌਰਨਾ ਉਸ ਨੇ ਫਿਰ ਦੁਹਰਾਇਆ ਕਿ ਉਸ ਦੀ ਸਰਕਾਰ ਤੋਂ ਗਲਤੀਆਂ ਹੋਈਆਂ ਹਨ ਤੇ ਹੁਣ ਭਵਿੱਖ ਵਿਚ ੳਹ ਵੱਖ ਵੱਖ ਵਰਗ ਦੇ ਲੋਕਾਂ ਨਾਲ ਮਿਲਣਗੇ ਤੇ ਉਨਾਂ ਦੀਆਂ ਸਮਸਿਆਵਾਂ ਸੁਨਣਗੇ ਤੇ ਹੱਲ ਕਰ ਦੀ ਕਸ਼ਿਸ਼ ਕਰਨਗੇ।
ਇਸੇ ਦੌਰਨਾ ਲੈਜੀਕੋ ਨੇੜੈ ਬੰਦ ਹੋਈਆਂ ਸੜਕਾਂ ਅੱਜ ਸਵੇਰੇ ਤੱਕ ਅਵਾਜਾਈ ਲਈ ਖੋਲ ਦਿਤੀਆਂ ਗਈਆਂ।

1997 ਤੋਂ ਚੀਨ ਦੇ ਕੰਟਰੋਲ ‘ਚ ਹੈ ਹਾਂਗਕਾਂਗ
ਬਿ੍ਟੇਨ ਨੇ ਇਕ ਜੁਲਾਈ 1997 ਨੂੰ ਹਾਂਗਕਾਂਗ ਚੀਨ ਨੂੰ ਸੌਂਪਿਆ ਸੀ। ਉਦੋਂ ਇਹ ਸ਼ਰਤ ਰੱਖੀ ਗਈ ਸੀ ਕਿ ਚੀਨ ਇਸ ਦੀ ਖ਼ੁਦਮੁਖ਼ਤਾਰੀ ਬਰਕਰਾਰ ਰੱਖੇਗਾ।
ਬਿ੍ਟੇਨ ਦੀ ਕੋਈ ਜ਼ਿੰਮੇਵਾਰੀ ਨਹੀਂ : ਚੀਨ
ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੇਂਗ ਸ਼ੁਆਂਗ ਨੇ ਸੋਮਵਾਰ ਨੂੰ ਬੀਜਿੰਗ ‘ਚ ਕਿਹਾ ਕਿ ਹਾਂਗਕਾਂਗ ਨੂੰ ਲੈ ਕੇ ਬਿ੍ਟੇਨ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਉਨ੍ਹਾਂ ਦਾ ਇਹ ਬਿਆਨ ਬਿ੍ਟੇਨ ਦੇ ਵਿਦੇਸ਼ ਮੰਤਰੀ ਜੇਰਮੀ ਹੰਟ ਦੀ ਉਹ ਟਿੱਪਣੀ ਦੇ ਜਵਾਬ ‘ਚ ਆਇਆ ਹੈ ਜਿਸ ‘ਚ ਹੰਟ ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਹਾਂਗਕਾਂਗ ਨੂੰ ਸੌਂਪੇ ਜਾਣ ਦੀਆਂ ਸ਼ਰਤਾਂ ਨੂੰ ਲੈ ਕੇ ਦਬਾਅ ਬਣਾਉਣਾ ਜਾਰੀ ਰੱਖੇਗਾ।