ਹਾਂਗਕਾਂਗ ਦੇ ਲੈਜ਼ੀਕੋ ਮੈਂਬਰਾਂ ‘ਚ ਹੱਥੋਪਾਈ, ਕਈ ਜ਼ਖ਼ਮੀ

0
372

ਹਾਂਗਕਾਂਗ (ਪਚਬ) : ਹਾਂਗਕਾਂਗ ‘ਚ ਨਵੇਂ ਹਵਾਲਗੀ ਕਾਨੂੰਨ ਨੂੰ ਲੈ ਕੇ ਲੈਜ਼ੀਕੋ ਮੈਂਬਰ ਆਪਸ ਵਿਚ ਭਿੜ ਗਏ। ਉਸ ਕਾਨੂੰਨ ‘ਤੇ ਚਰਚਾ ਦੌਰਾਨ ਲੋਕਤੰਤਰ ਦੇ ਸਮੱਰਥਕ ਲੈਜ਼ੀਕੋ ਮੈਂਬਰਾਂ ਅਤੇ ਚੀਨ ਸਰਕਾਰ ਦੇ ਸਮੱਰਥਕ ਲੈਜ਼ੀਕੋ ਮੈਂਬਰਾਂ ਵਿਚਾਲੇ ਬਹਿਸ ਏਨੀ ਵਧ ਗਈ ਕਿ ਗੱਲ ਹੱਥੋਪਾਈ ਤਕ ਪਹੁੰਚ ਗਈ। ਕਈ ਮੈਂਬਰ ਮੇਜ਼ ‘ਤੇ ਚੜ੍ਹ ਕੇ ਮਾਈਕ ਖੋਹਣ ਲੱਗ ਪਏ। ਇਸੇ ਦੌਰਾਨ ਕਈ ਮੈਂਬਰ ਵੀ ਜ਼ਖ਼ਮੀ ਹੋ ਗਏ। ਕੁਝ ਨੇਤਾਵਾਂ ਨੇ ਇਸ ਨੂੰ ਹਾਂਗਕਾਂਗ ਲਈ ਕਾਲਾ ਦਿਨ ਦੱਸਿਆ।

ਜ਼ਿਕਰਯੋਗ ਹੈ ਕਿ ਲੈਜ਼ੀਕੋ ਮੈਂਬਰ ਕੈਰੀ ਲਾਮ ਨੇ 2019 ਦੀ ਸ਼ੁਰੂਆਤ ਵਿਚ ਇਸ ਕਾਨੂੰਨ ਦਾ ਮਤਾ ਦਿੱਤਾ ਸੀ। ਇਸ ਤਹਿਤ ਅਪਰਾਧੀਆਂ ਤੇ ਵਿਦੇਸ਼ੀਆਂ ਨੂੰ ਬਿਨਾਂ ਕਿਸੇ ਸਮਝੌਤੇ ਦੇ ਹੀ ਚੀਨ ਦੇ ਨਾਲ-ਨਾਲ ਤਾਇਵਾਨ ਜਾਂ ਮਕਾਊ ਵਿਚ ਹਵਾਲਗੀ ਤਹਿਤ ਭੇਜਿਆ ਜਾ ਸਕਦਾ ਸੀ। ਇਸ ਦਾ ਵਿਰੋਧ ਕਰ ਰਹੇ ਲੈਜ਼ੀਕੋ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਨਾਲ ਚੀਨ ਦੀ ਤਾਕਤ ਵਧੇਗੀ ਅਤੇ ਹਾਂਗਕਾਂਗ ਦੀ ਆਜ਼ਾਦੀ ‘ਤੇ ਵੀ ਸੰਕਟ ਆਵੇਗਾ। ਜ਼ਿਕਰਯੋਗ ਹੈ ਕਿ ਹਾਂਗਕਾਂਗ ਇਕ ਖ਼ੁਦਮੁਖਤਿਆਰ ਖੇਤਰ ਹੈ ਜਿਸ ਦਾ ਕੰਟਰੋਲ ਚੀਨ ਨੇ 1997 ਵਿਚ ਬਿ੍ਟੇਨ ਤੋਂ ਹਾਸਲ ਕੀਤਾ ਸੀ। ਨਵੇਂ ਹਵਾਲਗੀ ਕਾਨੂੰਨ ਦਾ ਸਮਰਥਨ ਕਰ ਰਹੇ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਹੱਤਿਆ ਦੇ ਇਕ ਦੋਸ਼ੀ ਨੂੰ ਤਾਇਵਾਨ ਵਿਚ ਹਵਾਲਗੀ ਤਹਿਤ ਲਿਆਉਣ ਲਈ ਇਹ ਕਾਨੂੰਨ ਜ਼ਰੂਰੀ ਹੈ।