ਖ਼ਾਲਸਾ ਨੌਜਵਾਨ ਸਭਾ 40 ਸਾਲ ਬਾਅਦ ਹਾਂਗਕਾਂਗ ਪ੍ਰੀਮੀਅਰ ਹਾਕੀ ਲੀਗ ਕੱਪ 2019 ‘ਤੇ ਕਾਬਜ਼

0
547

ਹਾਂਗਕਾਂਗ, 9 ਮਈ (ਜੰਗ ਬਹਾਦਰ ਸਿੰਘ)-ਹਾਂਗਕਾਂਗ ਹਾਕੀ ਐਸੋਸੀਏਸ਼ਨ ਵਲੋਂ ਹਾਂਗਕਾਂਗ ਪ੍ਰੀਮੀਅਰ ਡਿਵੀਜ਼ਨ ਹਾਕੀ ਲੀਗ ਕੱਪ 2019 ਦੇ ਕਰਵਾਏ ਗਏ ਪ੍ਰਮੁੱਖ ਮੁਕਾਬਲੇ ਦੌਰਾਨ ਖ਼ਾਲਸਾ ਨੌਜਵਾਨ ਸਭਾ ਵਲੋਂ ਖ਼ਾਲਸਾ ਸਪੋਰਟਸ ਕਲੱਬ ਨੂੰ 4-2 ਨਾਲ ਮਾਤ ਦੇ ਕੇ ਕਰੀਬ 40 ਸਾਲ ਬਾਅਦ ਹਾਕੀ ਲੀਗ ਚੈ ਾਪੀਅਨ ਕੱਪ ‘ਤੇ ਫ਼ਤਹਿ ਹਾਸਲ ਕਰਕੇ ਇਤਿਹਾਸ ਸਿਰਜ ਦਿੱਤਾ | ਸਾਲ ਭਰ ਚਲੇ ਲੀਗ ਮੁਕਾਬਲਿਆਂ ਵਿਚ ਉਪਰੋਕਤ ਕਲੱਬ ਦੇ ਖਿਡਾਰੀ ਗਗਨਦੀਪ ਸਿੰਘ ਨੇਜੀ ਨੂੰ ਟਾਪ ਸਕੋਰਰ ਦੇ ਕੱਪ ਨਾਲ ਸਨਮਾਨਿਆ ਗਿਆ | ਕਲੱਬ ਦੇ ਮੈਨੇਜਰ ਅਤੇ ਕੋਚ ਹਰਵਿੰਦਰ ਸਿੰਘ ਨੇ ਇਸ ਜਿੱਤ ਨੂੰ ਪੰਜਾਬੀ ਭਾਈਚਾਰੇ ਦੀ ਫ਼ਖ਼ਰਮਈ ਪ੍ਰਾਪਤੀ ਦੱਸਦਿਆਂ ਕਿਹਾ ਕਿ ਕਲੱਬ ਵਲੋਂ ਭਾਰਤੀ ਖਿਡਾਰੀਆਂ ਨੂੰ ਮੌਕਾ ਦੇਣ ਦੇ ਮਕਸਦ ਤਹਿਤ ਭਾਰਤ ਦੇ ਚਾਰ ਅੰਤਰਰਾਸ਼ਟਰੀ ਟੀਮਾਂ ਦੇ ਖਿਡਾਰੀਆਂ ਰੁਪਿੰਦਰ ਸਿੰਘ, ਵਿਕਾਸ ਸ਼ਰਮਾ, ਕੁਲਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਨੇਜੀ ਨੂੰ ਸਾਲਾਨਾ ਹਾਕੀ ਲੀਗ ਵਿਚ ਖਿਡਾਇਆ ਗਿਆ | ਖ਼ਾਲਸਾ ਨੌਜਵਾਨ ਸਭਾ ਸਾਲਾਨਾ ਲੀਗ ਵਿਚ ਖੇਡੇ 16 ਮੈਚਾਂ ਵਿਚੋਂ 16 ‘ਤੇ ਹੀ ਜਿੱਤ ਪ੍ਰਾਪਤ ਕਰਕੇ 48 ਅੰਕਾਂ ਨਾਲ ਚੈ ਾਪੀਅਨ ਅਤੇ ਖ਼ਾਲਸਾ ਸਪੋਰਟਸ ਕਲੱਬ 40 ਅੰਕਾਂ ਨਾਲ ਦੂਸਰੇ, ਹਾਂਗਕਾਂਗ ਫੁੱਟਬਾਲ ਕਲੱਬ ਦੀ ਟੀਮ 30 ਅੰਕਾਂ ਨਾਲ ਤੀਸਰੇ, ਸਿੱਖ ਸਭਾ ਕਲੱਬ 27 ਅੰਕਾਂ ਨਾਲ ਚੌਥੇ ਅਤੇ ਐਚ. ਕੇ. ਐਫ. ਸੀ. 21 ਅੰਕਾਂ ਨਾਲ ਪੰਜਵੇਂ ਸਥਾਨ ‘ਤੇ 12 ਟੀਮਾਂ ਨੂੰ ਮੁਕਾਬਲਾ ਦੇ ਕੇ ਕਾਬਜ਼ ਰਹੇ | ਇਸੇ ਤਰ੍ਹਾਂ ਲੜਕੀਆਂ ਦੇ ਪ੍ਰੀਮੀਅਰ ਲੀਗ ਹਾਕੀ ਚੈਂਪੀਅਨ ਕੱਪ ‘ਤੇ ਹਾਂਗਕਾਂਗ ਫੁੱਟਬਾਲ ਕਲੱਬ ਦੀ ਟੀਮ ਨੇ ਵੈਲੀ ਕਲੱਬ ਦੀ ਟੀਮ ਨੂੰ 3-1 ਨਾਲ ਮਾਤ ਦੇ ਕੇ ਕ੍ਰਮਵਾਰ 42 ਅਤੇ 30 ਅੰਕਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ |