ਦਿੱਲੀ ’ਚ ਹੋਣਗੀਆਂ ਸਿੱਖ ਖੇਡਾਂ

0
542

ਚੰਡੀਗੜ੍ਹ: ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ 22 ਤੋਂ 25 ਦਸੰਬਰ ਤੱਕ ਸਿੱਖ ਖੇਡਾਂ ਕਰਾਈਆਂ ਜਾਣਗੀਆਂ। ਇਨ੍ਹਾਂ ਖੇਡਾਂ ਦਾ ਉਦੇਸ਼ ਸਿੱਖ ਬੱਚਿਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨਾ ਤੇ ਉਨ੍ਹਾਂ ਨੂੰ ਮੋਟਾਪੇ ਤੇ ਨਸ਼ੇ ਤੋਂ ਬਚਾਉਣਾ ਹੈ। ਇਹ ਖੇਡਾਂ ਪਹਿਲੀ ਵਾਰ ਆਸਟ੍ਰੇਲੀਆ ਵਿੱਚ ਕਰਾਈਆਂ ਗਈਆਂ ਸਨ। ਹੁਣ ਸਿੱਖ ਸੰਸਥਾ ਜਪ-ਜਾਪ ਸੇਵਾ ਟਰੱਸਟ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਇਹ ਖੇਡਾਂ ਭਾਰਤ ਵਿੱਚ ਕਰਵਾਈਆਂ ਜਾ ਰਹੀਆਂ ਹਨ।

ਇਨ੍ਹਾਂ ਖੇਡਾਂ ਵਿੱਚ ਲਗਪਗ ਤਿੰਨ ਹਜ਼ਾਰ ਸਿੱਖ ਖਿਡਾਰੀ ਹਿੱਸਾ ਲੈਣਗੇ। 22 ਦਸੰਬਰ ਤੋਂ ਸ਼ੁਰੂ ਹੋਣ ਵਾਲੀਆਂ ਖੇਡਾਂ ਵਿੱਚ ਗੱਤਕਾ, ਕਬੱਡੀ, ਰੱਸਾ-ਕੱਸੀ, ਬਾਂਹ ਮਰੋੜਨਾ ਆਦਿ ਵਰਗੀਆਂ ਰਵਾਇਤੀ ਸਿੱਖ ਖੇਡਾਂ ਤੋਂ ਇਲਾਵਾ ਆਧੁਨਿਕ ਸਾਈਕਲਿੰਗ, ਜਿਮਨਾਸਟਿਕ, ਐਥਲੈਟਿਕਸ ਤੇ ਬਾਸਕਟਬਾਲ ਵਰਗੇ 14 ਮੁਕਾਬਲੇ ਹੋਣਗੇ। ਇਨ੍ਹਾਂ ਵਿੱਚ 39 ਸਿੱਖ ਸਿੱਖਅਕ ਸੰਸਥਾਵਾਂ, ਨਾਲ ਕੁੱਲ 100 ਵਿਦਿਅਕ ਅਦਾਰਿਆਂ ਦੇ ਲਗਪਗ 3 ਹਜ਼ਾਰ ਸਿੱਖ ਖਿਡਾਰੀ ਆਪਣੀ ਕਿਸਮਤ ਅਜਮਾਉਣਗੇ।