ਅੱਜ ਦੇ ਦਿਨ ਤੇ ਵਿਸੇਸ਼:ਚੀਨੀ ਤਿਉਹਾਰ ਮਿੰਡ ਆਟਮ ਫੈਸਟੀਵਲ

0
430

ਚੀਨੀ ਕਲੈਡਰ ਅਨੁਸਾਰ 8ਵੇ ਮਹੀਨੇ ਦੇ 15ਵੇਂ ਦਿਨ ਚੰਦ ਆਪਣੇ ਸਭ ਤੋ ਵੱਡੇ ਤੇ ਗੋਲ ਅਕਾਰ ਵਿਚ ਹੁੰਦਾ ਹ।। ਇਸੇ ਦਿਨ ਹੀ ਚੀਨੀ ਦਾ ਇਕ ਅਹਿਮ ਤਿਉਹਾਰ ਮਿੰਡ ਆਟਮ ਫੈਸਟੀਵਲ ਮਨਾਇਆ ਜਾਦਾ ਹੈ । ਇਸ ਸਾਲ ਇਹ 24 ਸਤੰਬਰ ਨੂੰ ਬਣਦਾ ਹੈ। ਇਸ ਦਿਨ ਹਾਂਗ ਕਾਂਗ ਵਿੱਚ ਭਾਵੇ ਇੱਕ ਛੁੱਟੀ ਹੁੰਦੀ ਹੈ, ਪਰ ਚੀਨ ਵਿਚ 3 ਦਿਨ ਛੱਟੀਆਂ ਰਹਿਦੀ ਹੈ। ਚੀਨੀ ਨਵੇ ਵਰੇ ਤਾ ਬਾਅਦ ਇਹ ਚੀਨਿਆ ਦਾ ਸਭ ਤੋ ਅਹਿਮ ਤਿਉਹਾਰ ਮੰਨਿਆਂ ਜਾਦਾ ਹੈ। ਇਸ ਦੇ ਸੁਰੂ ਹੋਣ ਸਬੰਧੀ ਭਾਵੇ ਕਈ ਕਹਾਣੀਆਂ ਪਰਚਲਤ ਹਨ ਪਰ ਚਿੰਗ ਈ ਦੀ ਕਹਾਣੀ ਸਭ ਤੋ ਵੱਧ ਮੰਨੀ ਜਾਦੀ ਹੈ।
ਇਸ ਕਹਾਣੀ ਅਨੁਸਾਰ ਇਹ ਮੰਨਿਆਂ ਜਾਦਾ ਹੈ ਕਿ ਕਿਸੇ ਸਮੇ ਅਕਾਸ ਵਿਚ 10 ਸੂਰਜ ਸਨ ਜਿਨਾ ਕਾਰਨ ਬਹੁਤ ਗਰਮੀ ਪੈਦੀ ਸੀ ਤੇ ਲੋਕੀ ਬਹੁਤ ਦੁੱਖੀ ਸਨ। ਇਸ ਸਮੇ ਇੱਕ ਹੋ ਯੀ ਨਾਮੀ ਯੋਧੇ ਪੈਦਾ ਹੋਇਆ ਤੇ ਉਸ ਨੇ 9 ਸੂਰਜਾ ਦਾ ਖਾਤਮਾ ਕਰ ਦਿਤਾ। ਇਸ ਤੇ ਲੋਕੀ ਉਸ ਨੂੰ ਮਿਲਣ ਪਹੁੰਚੇ ਤੇ ਉਨਾ ਲੋਕਾ ਵਿਚ ਇਕ ਦੈਤ ਵਿਰਤੀ ਦਾ ਬੰਦਾ ਪਿੰਗ ਮਿੰਗ ਵੀ ਸੀ। ਇਸ ਤੋ ਕੁਝ ਸਮੇ ਬਾਅਦ ਹੋ ਯੀ ਦਾ ਇੱਕ ਬਹੁਤ ਹੀ ਸੁੰਦਰ ਕੰਨਿਆ ਚਿੰਗ ਈ ਨਾਲ ਵਿਆਹ ਹੋ ਗਿਆ। ਹੋ ਯੀ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ। ਵਿਆਹ ਤੋ ਬਾਅਦ ਜਦ ਉਹ ਯੋਧਾ ਇਕ ਬਾਰ ਸਵਰਗ ਦੀ ਰਾਣੀ ਨੂੰ ਮਿਲਣ ਗਿਆ ਤਾ ਰਾਣੀ ਨੇ ਉਸ ਨੂੰ ਅਮ੍ਰਿਤ ਦੀ ਸੀਸੀ ਭੇਟ ਕੀਤੀ, ਜਿਸ ਨੂੰ ਪੀ ਕੇ ਉਹ ਸਵਰਗ ਵਿਚ ਪਹੰਚ ਸਕਦਾ ਸੀ ਤੇ ਅਮਰ ਹੋ ਸਕਦਾ ਸੀ, ਪਰ ਉਸ ਨੇ ਉਹ ਸੀਸੀ ਆਪਣੀ ਪਤਨੀ ਨੂੰ ਲਿਆ ਕੇ ਦੇ ਦਿਤੀ। ਜਦ ਉਸ ਦੈਤ ਵਿਰਤੀ ਵਾਲੇ ਬੰਦੇ ਪਿੰਗ ਮਿੰਗ ਨੁੰ ਇਸ ਦਾ ਪਤਾ ਲਗਾ ਤਾ ਉਹ ਨੇ ਇਸ ਸੀਸੀ ਨੂੰ ਹਥਿਆਉਣ ਦੀ ਸਕੀਮ ਬਣਾਈ। ਇਕ ਦਿਨ ਜਦ ਹੋ ਯੀ ਘਰ ਨਹੀ ਸੀ ਤੇ ਪਿੰਗ ਮਿੰਗ ਨੇ ਆ ਕੇ ਉਸ ਦੀ ਪਤਨੀ ਤੋ ਉਹ ਅਮ੍ਰਿਤ ਦੀ ਸੀਸੀ ਜਬਰੀ ਖੋਹਣ ਦੀ ਕੋਸਸ ਕੀਤੀ। ਜਦ ਉਹ ਅਮ੍ਰਿਤ ਦੀ ਸੀਸੀ ਸਿੰਗ ਈ ਨੂੰ ਬਚਾਉਣੀ ਮੁਸਕਲ ਲੱਗੀ ਤਾ ਉਸ ਨੇ ਉਹ ਅਮ੍ਰਿਤ ਖੁਦ ਪੀ ਲਿਆ। ਦੇਖਦੇ ਹੀ ਦੇਖਦੇ ਉਹ ਅਕਾਸ ਵਿਚ ਉਡ ਗਈ ਤੇ ਧਰਤੀ ਦੇ ਸਭ ਤੋ ਨੇੜੇ ਦੇ ਸਵਰਗ ਪਿੰਡ ਚੰਦ ਤੇ ਜਾ ਪਹੁੰਚੀ। ਜਦ ਹੋ ਯੀ ਘਰ ਵਾਪਿਸ ਆਇਆ ਤਾ ਉਸ ਨੂੰ ਇਸ ਸਾਰੀ ਕਹਾਣੀ ਦਾ ਪਤਾ ਲੱਗਾ। ਆਪਣੀ ਪਤਨੀ ਦੇ ਚਲੇ ਜਾਣ ਦਾ ਉਸ ਨੂੰਂ ਬਹੁਤ ਦੁੱਖ ਹੋਇਆ। ਰਾਤ ਨੂੰ ਉਹ ਆਪਣੀ ਪਤਨੀ ਦਾ ਮਨਪਸੰਦ ਖਾਣਾ ਬਣਾ ਕੇ ਬਾਹਰ ਚਲਾ ਗਿਆ। ਖੁੱਲੀ ਥਾ ਜਾ ਕੇ ਉਹ ੳੁੱਚੀ 2 ਆਪਣੀ ਪਤਨੀ ਦਾ ਨਾਮ ਪੁਕਾਰਨ ਲੱਗਾ। ਕੁਝ ਦੇਰ ਬਾਅਦ ਉਸ ਨੂੰ ਸਿੰਗ ਈ ਦੀ ਸਕਲ ਚੰਦ ਵਿਚ ਦਿਖਾਈ ਦਿੱਤੀ। ਉਨ ਨੇ ਉਹ ਖਾਣਾ ੳਸ ਨੁੰ ਭੇਟ ਕਰ ਦਿਤਾ। ਇਸ ਸਭ ਦਾ ਜਦ ੳਸ ਦੇ ਗੁਆਢੀਆਂ ਨੂੰ ਪਤਾ ਲੱਗਾ ਤਾ ਉਹ ਵੀ ਵਧੀਆਂ ਖਾਣੇ ਬਣਾ ਕੇ ਹੋ ਯੀ ਕੋਲ ਗਏ ਤੇ ਖਾਣੇ ਸਿੰਗ ਈ ਨੂੰ ਭੇਟ ਕੀਤੇ।
ਇਸ ਦਿਨ ਤੋ ਹੀ ਇਹ ਰਸਮ ਚਲੀ ਆ ਰਹੀ ਹੈ। ਲੋਕੀ ਆਪਣੇ ਮਨਪਸੰਦ ਭੋਜਨ ਬਣਾ ਕੇ ਬਾਹਰ ਜਾਦੇ ਹਨ ਤੇ ਫਿਰ ਰਲ ਮਿਲ ਕੇ ਇਹ ਖਾਣਾ ਸਿੰਗ ਈ ਨੂੰ ਭੇਟ ਕਰਨ ਤੋ ਬਾਅਦ ਆਪਸ ਵਿਚ ਵੰਡ ਲਿਆ ਜਾਦਾ ਹੈ। ਇਸ ਦਿਨ ਵਿਸੇਸ ਕਰਕੇ ਚੰਦ ਦੀ ਸਕਲ ਦਾ ਗੋਲ ਕੇਕ ਬਣਾਇਆ ਜਾਦਾ ਹੈ ਜਿਸ ਨੂੰ ਮੂਨ ਕੇਕ ਕਹਿਦੇ ਹਨ ਤੇ ਇਸੇ ਲਈ ਇਸ ਤਿਉਹਾਰ ਦਾ ਨਾਮ ਮੂਨ ਕੇਕ ਫੇਸਟੀਵਲ ਵੀ ਲਿਆ ਜਾਦਾ ਹੈ। ਇਸ ਦਿਨ ਲੋਕੀ ਆਪਣੇ ਸਕੇ ਸਬੰਧੀਆਂ ਨੂੰ ਇਹ ਕੇਕ ਤੋਹਫੇ ਵੱਜੋ ਦਿੰਦੇ ਹਨ।

….ਅਮਰਜੀਤ ਸਿੰਘ ‘ਪੰਜਾਬੀ ਚੇਤਨਾ”