ਗੁਫ਼ਾ ਵਿੱਚੋਂ ਕੱਢੇ ਖਿਡਾਰੀ ਨਹੀਂ ਦੇਖ ਸਕਣਗੇ ਵਿਸ਼ਵ ਫੁਟਬਾਲ ਕੱਪ

0
401

ਚਿਆਂਗ ਰਾਈ (ਥਾਇਲੈਂਡ): ਥਾਇਲੈਂਡ ਵਿੱਚ ਹੜ੍ਹ ਪ੍ਰਭਾਵਿਤ ਗੁਫ਼ਾ ਤੋਂ ਬਾਹਰ ਆਏ ਫੁਟਬਾਲ ਟੀਮ ਦੇ ਖਿਡਾਰੀ ਸ਼ਾਇਦ ਵਿਸ਼ਵ ਕੱਪ ਫਾਈਨਲ ਰੂਸ ਜਾ ਕੇ ਨਹੀਂ ਵੇਖ ਸਕਣਗੇ ਕਿਉਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਮਨ੍ਹਾਂ ਕੀਤਾ ਹੈ। ਲਗਪਗ ਦੋ ਹਫ਼ਤੇ ਤੱਕ ਗੁਫ਼ਾ ਵਿੱਚ ਫਸੇ ਰਹਿਣ ਮਗਰੋਂ ਹੁਣ ਤੱਕ ਅੱਠ ਖਿਡਾਰੀਆਂ ਨੂੰ ਬਾਹਰ ਕੱਢਿਆ ਗਿਆ ਹੈ। ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ, ਇੰਗਲੈਂਡ ਦੇ ਜੋਨ ਸਟੋਨਜ਼ ਅਤੇ ਅਰਜਨਟੀਨਾ ਦੇ ਲਾਇਨਲ ਮੈਸੀ ਨੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਫੀਫਾ ਦੇ ਪ੍ਰਧਾਨ ਜਿਆਨੀ ਇਨਫੈਨਟਿਨੋ ਨੇ ਵੀ ਜੂਨੀਅਰ ਖਿਡਾਰੀਆਂ ਦੀ ਫੁਟਬਾਲ ਟੀਮ ਨੂੰ ਰੂਸ ਵਿੱਚ ਵਿਸ਼ਵ ਕੱਪ ਦਾ ਫਾਈਨਲ ਮੈਚ ਵੇਖਣ ਲਈ ਸੱਦਾ ਦਿੱਤਾ ਸੀ। ਡਾਕਟਰਾਂ ਨੇ ਉਨ੍ਹਾਂ ਦੇ ਸੱਦੇ ਨੂੰ ਇਹ ਕਹਿੰਦਿਆਂ ਮਨ੍ਹਾਂ ਕਰ ਦਿੱਤਾ ਕਿ ਉਨ੍ਹਾਂ ਦੀ ਸਿਹਤ ਠੀਕ ਹੈ, ਪਰ ਅਜੇ ਉਨ੍ਹਾਂ ਨੂੰ ਇੱਕ ਹਫ਼ਤੇ ਤੱਕ ਹਸਪਤਾਲ ਵਿੱਚ ਰਹਿਣਾ ਪਵੇਗਾ। -ਏਐਫਪੀ