ਹਜ਼ਾਰਾਂ ਭਾਰਤੀ ਚੀਜ਼ਾਂ ਤੋਂ ਚੀਨ ਨੇ ਹਟਾਈ ਇੰਪੋਰਟ ਡਿਊਟੀ

0
416

ਹਾਂਗਕਾਂਗ:ਚੀਨ ਨੇ ਭਾਰਤ ਸਮੇਤ ਚਾਰ ਹੋਰ ਏਸ਼ੀਆਈ ਦੇਸ਼ਾਂ ਦੇ 8,549 ਉਤਪਾਦਾਂ ਨੂੰ ਪਹਿਲਾਂ ਜੁਲਾਈ ਤੋਂ ਇੰਪੋਰਟ ਡਿਊਟੀ ਤੋਂ ਮੁਕਤ ਕਰਨ ਦਾ ਫੈਸਲਾ ਕੀਤਾ ਹੈ। ਇਸ ‘ਚ ਰਸਾਇਣ, ਖੇਤੀ, ਡਾਕਟਰੀ, ਕੱਪੜੇ, ਸਟੀਲ ਅਤੇ ਐਲੂਮੀਨੀਅਮ ਸਮੇਤ 2,323 ਕੈਟੇਗਿਰੀ ਦੇ ਪ੍ਰਾਡੈਕਸਟ ਸ਼ਾਮਲ ਹਨ।
ਵਿੱਤ ਮੰਤਰਾਲੇ ਇਨ੍ਹਾਂ ‘ਚ ਭਾਰਤ ਤੋਂ ਇਲਾਵਾ ਬੰਗਲਾਦੇਸ਼, ਲਾਓਸ, ਦੱਖਣੀ ਕੋਰੀਆ ਅਤੇ ਸ਼੍ਰੀਲੰਕਾ ਤੋਂ ਚੀਨ ਆਉਣ ਵਾਲੇ ਪ੍ਰਾਡੈਕਟ ਸ਼ਾਮਲ ਹਨ। ਮੰਤਰਾਲਾ ਨੇ ਕਿਹਾ ਕਿ ਏਸ਼ੀਆ-ਪ੍ਰਸ਼ਾਂਤ ਵਪਾਰ ਸਮਝੌਤਾ ਦੇ ਤਹਿਤ ਕਾਰੋਬਾਰ ‘ਚ ਛੂਟ ਦੇਣ ਸੰਬੰਧੀ ਗੱਲਬਾਤ ਨੂੰ ਅਮਲੀ ਜਾਮਾ ਪਾਉਂਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
ਪਿਛਲੇ ਸਾਲ ਜਨਵਰੀ ‘ਚ ਆਪਟਾ ਦੇ ਛੇ ਮੈਂਬਰੀ ਦੇਸ਼ਾਂ ਦੇ ਵਿਚਕਾਰ ਇਸ ਬਾਰੇ ‘ਚ ਗੱਲਬਾਤ ਹੋਈ ਸੀ। ਟੈਰਿਫ ਘਟਾਉਣ ਸੰਬੰਧੀ ਗੱਲਬਾਤ ਦੇ ਚੌਥੀ ਪੜਾਅ ਤੋਂ ਬਾਅਦ ਮੈਂਬਰ ਦੇਸ਼ਾਂ ਨੇ ਇੰਪੋਰਟ ਡਿਊਟੀ ਘਟਾਉਣ ਸੰਬੰਧੀ ਇਹ ਫੈਸਲਾ ਲਿਆ।
ਅਮਰੀਕੀ-ਚੀਨ ਟ੍ਰੇਡ ਵਾਰ ਦੇ ਵਧਦੇ ਖਦਸਿਆਂ ਦਾ ਹਵਾਲਾ ਦਿੰਦੇ ਹੋਏ ਚੀਨ ਦੀ ਸਰਕਾਰ ਨੇ ਕਿਹਾ ਕਿ ਗਲੋਬਲ ਟ੍ਰੇਡ ‘ਚ ਸੁਰੱਖਿਆਵਾਦ ਅਤੇ ਏਕੀਪੱਖਵਾਦ ਦੇ ਉਦੇ ਅਤੇ ਵੱਡੀਆਂ ਅਰਥਵਿਵਸਥਾਵਾਂ ਦੇ ਵਿਚਕਾਰ ਕਾਰੋਬਾਰੀ ਸੰਬੰਧਾਂ ‘ਚ ਤਣਾਅ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ।