ਹਾਰਟ ਅਟੈਕ ਤੋ ਬਚਣਾ ਹੈ ਤਾ ਵਿਆਹ ਜ਼ਰੂਰੀ ਹੈ

0
454

ਹਾਲ ਹੀ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਵਿਆਹ ਨਾਲ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ। 80 ਫ਼ੀਸਦੀ ਬਿਮਾਰੀ ਦੇ ਪਿੱਛੇ ਉਮਰ, ਲਿੰਗ, ਖ਼ੂਨ ਦਾ ਜ਼ਿਆਦਾ ਦਬਾਅ, ਵੱਧ ਕੋਲੈਸਟ੍ਰੌਲ, ਸਿਗਰਟਨੋਸ਼ੀ ਤੇ ਸ਼ੂਗਰ (ਡਾਇਬਿਟੀਜ਼) ਵਰਗੇ ਕਾਰਨ ਹੁੰਦੇ ਹਨ। ਹਾਲੇ ਤਕ ਇਹ ਸਾਫ਼ ਨਹੀਂ ਕਿ 20 ਫ਼ੀਸਦੀ ਮਾਮਲੇ ਸਾਹਮਣੇ ਕਿਉਂ ਨਹੀਂ ਆਉਂਦੇ।
ਬ੍ਰਿਟੇਨ ਦੀ ਕੀਲੇ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪੁਰਾਣੀ ਖੋਜ ਦਾ ਵੀ ਸਹਾਰਾ ਲਿਆ ਹੈ। ਇਸ ਖੋਜ ਵਿੱਚ ਯੂਰਪ, ਸਕੈਂਡਿਨੇਵੀਆ, ਉੱਤਰੀ ਅਮਰੀਕਾ, ਪੱਛਮੀ ਏਸ਼ੀਆ ਤੇ ਏਸ਼ੀਆ ਦੇ 42 ਤੋਂ 77 ਸਾਲ ਦੀ ਉਮਰ ਦੇ 20 ਲੱਖ ਲੋਕ ਸ਼ਾਮਲ ਸਨ। ਅੰਕੜਿਆਂ ਵਿੱਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਆਪਣੇ ਜੀਵਨਸਾਥੀ ਨੂੰ ਹਮੇਸ਼ਾ ਲਈ ਗੁਆ ਦਿੱਤਾ, ਤਲਾਕਸ਼ੁਦਾ ਤੇ ਜਿਨ੍ਹਾਂ ਦਾ ਕਦੇ ਵੀ ਵਿਆਹ ਨਹੀਂ ਹੋਇਆ, ਉਨ੍ਹਾਂ ਦੀ ਦਿਲ ਦੀ ਬਿਮਾਰੀ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਦੇ ਉਲਟ ਜੋ ਵਿਆਹੇ ਹੋਏ ਲੋਕਾਂ ਵਿੱਚ ਦਿਲ ਦਾ ਖ਼ਤਰਾ ਘੱਟ ਪਾਇਆ ਗਿਆ।