ਆਈਸਲੈਂਡ ਦੁਨੀਆ ਦਾ ਸਭ ਤੋਂ ਸ਼ਾਂਤ ਦੇਸ਼, ਭਾਰਤ 137ਵੇਂ ਨੰਬਰ ”ਤੇ

0
288

ਲੰਡਨ — ਹਿੰਸਕ ਦੋਸ਼ਾਂ ਦੇ ਪੱਧਰ ‘ਚ ਕਮੀ ਦੇ ਚੱਲਦੇ ਭਾਰਤ ਗਲੋਬਲ ਪੀਸ ਇੰਡੈਕਸ ਦੀ ਲਿਸਟ ‘ਚ 137ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਆਸਟਰੇਲੀਆ ਵਿਚਾਰ ਮੰਚ ‘ਇੰਸਟੀਚਿਊਟ ਆਫ ਇਕਨਾਮਿਕਸ ਐਂਡ ਪੀਸ’ (ਆਈ. ਈ. ਪੀ.) ਦੀ ਇਕ ਰਿਪੋਰਟ ਮੁਤਾਬਕ ਆਈਸਲੈਂਡ ਦੁਨੀਆ ਦਾ ਸਭ ਤੋਂ ਸ਼ਾਂਤੀਪੂਰਣ ਦੇਸ਼ ਬਣਿਆ ਹੋਇਆ ਹੈ। ਆਈਸਲੈਂਡ ਇਸ ਸਥਾਨ ‘ਤੇ 2008 ‘ਤੋਂ ਹੀ ਬਣਿਆ ਹੋਇਆ ਹੈ, ਇਸ ਦੇ ਨਾਲ ਹੀ 5 ਸਭ ਤੋਂ ਸ਼ਾਂਤੀਪੂਰਣ ਰੈਂਕਿੰਗ ਵਾਲੇ ਦੇਸ਼ਾਂ ‘ਚ ਨਿਊਜ਼ੀਲੈਂਡ, ਆਸਟਰੀਆ, ਪੁਰਤਗਾਲ ਅਤੇ ਡੈਨਮਾਰਕ ਸ਼ਾਮਲ ਹਨ।
ਸੀਰੀਆ ਦੁਨੀਆ ਦਾ ਸਭ ਤੋਂ ਘੱਟ ਸ਼ਾਂਤੀ ਵਾਲਾ ਦੇਸ਼ ਹੈ, ਉਹ ਇਸ ਥਾਂ ‘ਤੇ ਪਿਛਲੇ 5 ਸਾਲਾਂ ਤੋਂ ਕਾਇਮ ਹੈ। ਅਫਗਾਨਿਸਤਾਨ, ਦੱਖਣੀ ਸੂਡਾਨ, ਇਰਾਕ ਅਤੇ ਸੋਮਾਲੀਆ ਹੋਰ ਸਭ ਤੋਂ ਘੱਟ ਸ਼ਾਂਤੀ ਵਾਲੇ ਦੇਸ਼ਾਂ ‘ਚ ਸ਼ਾਮਲ ਹਨ। ਭਾਰਤ ਦੀ ਸਥਿਤੀ ‘ਚ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਫਰਕ ਪਿਆ ਹੈ, ਪਹਿਲਾਂ ਭਾਰਤ ਇਸ ਲਿਸਟ ‘ਚ 141ਵੇਂ ਸਥਾਨ ‘ਤੇ ਸੀ ਅਤੇ ਹੁਣ 4 ਨੰਬਰਾਂ ਨੂੰ ਪਿਛਾੜ ਕੇ 137ਵੇਂ ਸਥਾਨ ‘ਤੇ ਹੈ। ਇੰਸਟੀਚਿਊਟ ਆਫ ਇਕਨਾਮਿਕਸ ਐਂਡ ਪੀਸ ਨੇ ਕਿਹਾ, ‘ਇਹ ਮੋਟੇ ਤੌਰ ‘ਤੇ ਕਾਨੂੰਨ ‘ਚ ਬਦਲਾਅ ਵਧਣ ਨਾਲ ਹਿੰਸਕ ਅਪਰਾਧ ਦੇ ਪੱਧਰ ‘ਚ ਕਮੀ ਆਉਣ ਦੇ ਚੱਲਦੇ ਹੋਇਆ ਹੈ। ਇਸ ਵਿਚਾਲੇ ਕਸ਼ਮੀਰ ‘ਚ 2016 ਦੇ ਮਧ ‘ਚ ਅਸ਼ਾਂਤੀ ਵਧਣ ਨਾਲ ਭਾਰਤ ਅਤੇ ਉਸ ਦੇ ਗੁਆਂਢੀ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਸੀ, ਬਾਹਰੀ ਸੰਘਰਸ਼ ਨਾਲ ਦੋਹਾਂ ਦੇਸ਼ਾਂ ‘ਚ ਮ੍ਰਿਤਕਾਂ ਦੀ ਗਿਣਤੀ ਵਧ ਗਈ।’
ਉਸ ਨੇ ਕਿਹਾ ਕਿ ਅਜਿਹੇ ਦੇਸ਼ ਜਿਨ੍ਹਾਂ ਨੇ ਪਿਛਲੇ 30 ਸਾਲਾਂ ‘ਚ ਭਾਰਤੀ ਹਥਿਆਰਾਂ ਦੀ ਸਮਰਥਾ ‘ਚ ਸਭ ਤੋਂ ਅਹਿਮ ਵਾਧਾ ਪ੍ਰਦਰਸ਼ਿਤ ਕੀਤਾ ਉਹ ਮੁੱਖ ਰੂਪ ਤੋਂ ਅਸਥਿਰ ਖੇਤਰਾਂ ‘ਚ ਹਨ, ਜਿੱਥੇ ਗੁਆਂਢੀ ਦੇਸ਼ਾਂ ਨਾਲ ਬਹੁਤ ਵਧ ਤਣਾਅ ਹੈ। ਇਨ੍ਹਾਂ ‘ਚ ਮਿਸ਼ਰ, ਭਾਰਤ, ਈਰਾਨ, ਪਾਕਿਸਤਾਨ, ਦੱਖਣੀ ਕੋਰੀਆ ਅਤੇ ਸੀਰੀਆ ਸ਼ਾਮਲ ਹਨ। 2017 ਗਲੋਬਲ ਪੀਸ ਇੰਡੈਕਸ ਦਾ ਨਤੀਜਾ ਦਿਖਾਉਂਦਾ ਹੈ ਕਿ ਪਿਛਲੇ ਸਾਲ ਸ਼ਾਂਤੀ ਦਾ ਗਲੋਬਲ ਪੱਧਰ 0.27 ਫੀਸਦੀ ਖਰਾਬ ਹੋਇਆ ਹੈ। 92 ਦੇਸ਼ਾਂ ‘ਚ ਇਹ ਖਰਾਬ ਹੋਇਆ ਜਦਕਿ 71 ਦੇਸ਼ਾਂ ‘ਚ ਇਸ ‘ਚ ਸੁਧਾਰ ਹੋਇਆ।