ਮੋਦੀ ਦੇ ਮੰਤਰੀ ਵੱਲੋਂ ਡੰਡ ਮਾਰਕੇ ਚੈਲੇਂਜ

0
251

ਚੰਡੀਗੜ੍ਹ: ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਦੇਸ਼ ਵਿੱਚ ਫਿਟਨੈੱਸ ਨੂੰ ਉਤਸ਼ਾਹਿਤ ਕਰਨ ਲਈ ਵਿਲੱਖਣ ਪਹਿਲ ਕੀਤੀ। ਇਸ ਪਹਿਲ ਲਈ ਉਨ੍ਹਾਂ ਸੋਸ਼ਲ ਮੀਡੀਆ ਦਾ ਸਹਾਰਾ ਲੈਂਦਿਆਂ ਸਾਈਨਾ ਨਿਹਵਾਲ, ਵਿਰਾਟ ਕੋਹਲੀ ਤੇ ਰਿਤਿਕ ਰੌਸ਼ਨ ਦੇ ਸਾਹਮਣੇ ਫਿਟਨੈੱਸ ਚੈਲੇਂਜ ਰੱਖਿਆ ਹੈ।
ਇੱਕ ਵੀਡੀਓ ਵਿੱਚ ਰਾਜਵਰਧਨ ਨੇ ਕਿਹਾ ਕਿ ਉਹ ਜਦ ਵੀ ਪ੍ਰਧਾਨ ਮੰਤਰੀ ਨੂੰ ਦੇਖਦੇ ਹਨ ਤਾਂ ਉਨ੍ਹਾਂ ਨੂੰ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਵਿੱਚ ਦਿਨ ਰਾਤ ਕੰਮ ਕਰਨ ਦੀ ਜ਼ਬਰਦਸਤ ਊਰਜਾ ਹੈ। ਉਹ ਚਾਹੁੰਦੇ ਹਨ ਕਿ ਪੂਰਾ ਭਾਰਤ ਫਿਟ ਹੋ ਜਾਏ।
ਰਾਜਵਰਧਨ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਤਂ ਪ੍ਰੇਰਣਾ ਲੈ ਕੇ ਉਹ ਆਪਣੇ ਕੰਮਾਂ ਕਾਰਾਂ ਵਿੱਚ ਕਸਰਤ ਨੂੰ ਵੀ ਸ਼ਾਮਲ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਫਿਟਨੈੱਸ ਦੇ ਮੰਤਰ ਦੀ ਤਸਵੀਰ ਜਾਂ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਤਾਂ ਕਿ ਇਸ ਨਾਲ ਪੂਰਾ ਭਾਰਤ ਪ੍ਰੇਰਿਤ ਹੋਵੇ ਤੇ ਫਿਟ ਹੋ ਜਾਵੇ।
ਇੰਨਾਂ ਹੀ ਨਹੀਂ, ਉਪ ਰਾਸ਼ਟਰਪਤੀ ਨੇ ਆਪਣੀ ਕਸਰਤ ਦਾ ਵੀਡੀਓ ਪੋਸਟ ਕਰਨ ਦੇ ਨਾਲ ਵਿਰਾਟ ਕੋਹਲੀ, ਸਾਈਨਾ ਨਿਹਵਾਲ, ਤੇ ਰਿਤਿਕ ਰੌਸ਼ਨ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਲਈ ਕਿਹਾ ਹੈ।
ਸੋਸ਼ਲ ਮੀਡੀਆ ’ਤੇ ਰਾਜਵਰਧਨ ਦੀ ਇਸ ਪਹਿਲ ਨੂੰ ਕਾਫੀ ਵਾਹ-ਵਾਹ ਮਿਲ ਰਹੀ ਹੈ। ਵੱਡੀ ਗਿਣਤੀ ਲੋਕ ਰਾਜਵਰਧਨ ਦੇ ਇਸ ਟਵੀਟ ਤੋਂ ਬਾਅਦ ਕਸਰਤ ਕਰਦਿਆਂ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।