ਭਾਰਤ ਦਾ ਬੈਂਕ ਸਿਸਟਮ ਢਹਿ-ਢੇਰੀ??

0
633

ਨਵੀਂ ਦਿੱਲੀ: ਦੇਸ਼ ‘ਚ ਬੈਂਕ ਲਗਾਤਾਰ ਘਾਟੇ ‘ਚ ਜਾ ਰਹੇ ਹਨ। ਤਾਜ਼ਾ ਅੰਕੜਿਆਂ ਮੁਤਾਬਕ ਚਾਰ ਬੈਂਕਾਂ ਨੂੰ  1 ਅਰਬ 54 ਕਰੋੜ 21 ਲੱਖ ਰੁਪਏ ਦਾ ਘਾਟਾ ਪਿਆ ਹੈ। ਬੈਂਕ ਐਨਪੀਏ ਨੂੰ ਰੋਕਣ ਵਿੱਚ ਅਸਫਲ ਰਹੇ ਹਨ, ਜਿਸ ਦੇ ਚੱਲਦਿਆਂ ਰਿਜ਼ਰਵ ਬੈਂਕ ਨੇ 21 ਵਿੱਚੋਂ 11 ਬੈਂਕਾਂ ‘ਤੇ ਰੋਕ ਲਾ ਦਿੱਤੀ ਹੈ। ਆਰਬੀਆਈ ਮੁਤਾਬਕ ਜਦੋਂ ਕਰਜ਼ ਤਿੰਨ ਮਹੀਨਿਆਂ ‘ਚ ਵਾਪਸ ਨਹੀਂ ਆਉਂਦਾ ਤਾਂ ਉਸ ਨੂੰ ਐਨਪੀਏ ਯਾਨੀ ਕਿ “ਨੌਨ ਪਰਫਾਰਮਿੰਗ ਅਸੈਟਸ” ਕਹਿੰਦੇ ਹਨ।

ਕਿਹੜੇ ਚਾਰ ਬੈਂਕ ਘਾਟੇ ਚ: ਸਾਲ ਦੀ ਆਖਰੀ ਤਿਮਾਹੀ ‘ਚ ਕੇਨਰਾ ਬੈਂਕ ਨੂੰ 4860 ਕਰੋੜ ਦਾ ਘਾਟਾ ਪਿਆ ਜਦਕਿ ਇਲਾਹਾਬਾਦ ਬੈਂਕ ਨੂੰ 3509 ਕਰੋੜ, ਯੂਕੋ ਬੈਂਕ ਨੂੰ 2134 ਕਰੋੜ ਤੇ ਓਰੀਐਂਟਲ ਬੈਂਕ ਆਫ਼ ਕਾਮਰਸ ਨੂੰ 1650 ਕਰੋੜ ਦਾ ਘਾਟਾ ਪਿਆ।

ਆਰਬੀਆਈ ਨੇ ਕਿਉਂ ਲਾਈ ਰੋਕ: ਐਨਪੀਏ ਦੀ ਸਾਢੇ ਨੌ ਲੱਖ ਕਰੋੜ ਦੀ ਰਕਮ ਨੇ ਬੈਂਕਿੰਗ ਸੇਵਾਵਾਂ ਦਾ ਇਸ ਤਰ੍ਹਾਂ ਭੱਠਾ ਬਿਠਾਇਆ ਕਿ 21 ਵਿੱਚੋਂ 11 ਬੈਂਕਾਂ ਤੇ ਰਿਜ਼ਰਵ ਬੈਂਕ ਨੇ ਰੋਕ ਲਾ ਦਿੱਤੀ ਹੈ। ਇਹ ਬੈਂਕ ਹੁਣ ਤੋਂ ਨਵਾਂ ਕਰਜ਼ਾ ਨਹੀਂ ਦੇ ਸਕਣਗੇ ਤੇ ਇਨ੍ਹਾਂ ਬੈਂਕਾਂ ‘ਚ ਆਰਬੀਆਈ ਨੇ ਨੌਕਰੀਆਂ ਤੇ ਹੋਰ ਸੁਧਾਰਮਈ ਗਤੀਵਿਧੀਆਂ ਤੇ ਵੀ ਰੋਕ ਲਾ ਦਿੱਤੀ ਹੈ।