‘ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ’ ਸੇਵਾ ਸੁਸਾਇਟੀ ਵਲੋਂ ‘ਹਾਂਗਕਾਂਗ ਯੂਨੀਸਨ’ ਨੂੰ ਸਹਾਇਤਾ ਰਾਸ਼ੀ ਭੇਟ

0
600

ਹਾਂਗਕਾਂਗ, 26 ਅਪ੍ਰੈਲ (ਜੰਗ ਬਹਾਦਰ ਸਿੰਘ)-ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ’ ਸੇਵਾ ਸੁਸਾਇਟੀ ਹਾਂਗਕਾਂਗ ਵਲੋਂ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਿਵੇਕਲਾ ਉਪਰਾਲਾ ਕਰਦਿਆਂ ਹਾਂਗਕਾਂਗ ਵਿਚ ਰਹਿੰਦੇ ਘੱਟ ਗਿਣਤੀ ਭਾਈਚਾਰਿਆਂ ਦੀ ਭਲਾਈ ਲਈ ਕਾਰਜਸ਼ੀਲ ਸੰਸਥਾ ‘ਹਾਂਗਕਾਂਗ ਯੂਨੀਸਨ’ ਨੂੰ 7000 ਡਾਲਰ ਦੀ ਸਹਾਇਤਾ ਰਾਸ਼ੀ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਭੇਟ ਕੀਤੀ ਗਈ | ਇਸ ਮੌਕੇ ਹਾਂਗਕਾਂਗ ਯੂਨੀਸਨ ਦੀ ਐਗਜ਼ੀਕਿਊਟਿਵ ਡਾਇਰੈਕਟਰ ਫਿਲਿਸ ਚਿਊਾਗ ਅਤੇ ਯੂਥ ਡਿਵੈੱਲਪਮੈਂਟ ਪ੍ਰਾਜੈਕਟ ਅਫ਼ਸਰ ਪਾਇਲ ਬਿਵਾਸ ਸਮੇਤ ਸੁਸਾਇਟੀ ਵਲੋਂ ਜਗਜੀਤ ਸਿੰਘ ਚੋਹਲਾ ਸਾਹਿਬ, ਵਸਣ ਸਿੰਘ ਮਲਮੋਹਰੀ, ਸੁਖਦੇਵ ਸਿੰਘ ਸਭਰਾਅ, ਬਲਜੀਤ ਸਿੰਘ, ਜੁਝਾਰ ਸਿੰਘ, ਬਲਜਿੰਦਰ ਸਿੰਘ ਗਿੱਲ ਅਤੇ ਰਘੂਨਾਥ ਸ਼ਰਮਾ ਮੌਜੂਦ ਸਨ |