ਦੇਸ਼ ਦੇ ਇਕ ਹੋਰ ਅਰਬਪਤੀ ਨੇ ਛੱਡਿਆ ਭਾਰਤ

0
864

ਨਵੀਂ ਦਿੱਲੀ — ਅਰਬਪਤੀਆਂ ਵਲੋਂ ਭਾਰਤ ਦੇਸ਼ ਛੱਡਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਇਕ ਹੋਰ ਭਾਰਤੀ ਅਰਬਪਤੀ ਨੇ ਭਾਰਤ ਛੱਡ ਦਿੱਤਾ ਹੈ। ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਦੇਸ਼ ਦੇ ਅਰਬਪਤੀ ਦੇਸ਼ ਛੱਡ ਰਹੇ ਹਨ। ਵਿੱਤੀ ਸੇਵਾਵਾਂ ਫਾਰਮ ਮੌਰਗਨ ਸਟੇਨਲੀ ਦੀ ਰਿਪੋਰਟ ਮੁਤਾਬਕ 2014 ਤੋਂ ਲੈ ਕੇ ਹੁਣ ਤੱਕ 23000 ਭਾਰਤੀ ਅਰਬਪਤੀ ਭਾਰਤ ਦੇਸ਼ ਛੱਡ ਚੁੱਕੇ ਹਨ। ਦੇਸ਼ ਛੱਡਣ ਵਾਲਿਆਂ ਦੀ ਸੂਚੀ ਵਿਚ ਹੁਣ ਇਕ ਹੋਰ ਨਾਮ ਜੁੜ ਗਿਆ ਹੈ। ਇਸ ਅਰਬਪਤੀ ਨੇ ਭਾਰਤੀ ਨਾਗਰਿਕਤਾ ਛੱਡ ਕੇ ਸਾਇਪ੍ਰਸ ਦਾ ਨਾਗਰਿਕ ਬਣਨਾ ਪਸੰਦ ਕੀਤਾ ਹੈ। ਨਾਗਰਿਕਤਾ ਛੱਡਣ ਦਾ ਕਾਰਨ ਵੀ ਹੈਰਾਨੀਜਨਕ ਹੈ। ਸ਼ਾਇਦ ਹੀ ਪਹਿਲਾਂ ਕਦੇ ਇਸ ਤਰ੍ਹਾਂ ਦਾ ਕਾਰਨ ਸਾਹਮਣੇ ਆਇਆ ਹੋਵੇ। 
ਰੀਅਲ ਅਸਟੇਟ ਟਾਈਕੂਨ ਸੁਰਿੰਦਰ ਹੀਰਾਨੰਦਾਨੀ ਹੁਣ ਭਾਰਤੀ ਨਾਗਰਿਕਤਾ ਛੱਡ ਚੁੱਕੇ ਹਨ। ਸੁਰਿੰਦਰ ਹੀਰਾਨੰਦਾਨੀ ਗਰੁੱਪ ਦੇ ਸਹਿ-ਸੰਸਥਾਪਕ ਹਨ। ਸੁਰਿੰਦਰ ਹੀਰਾਨੰਦਾਨੀ ਦੀ ਗਿਣਤੀ ਰਿਅਲ ਅਸਟੇਟ ਦੇ ਦਿੱਗਜਾ ਵਿਚ ਹੁੰਦੀ ਹੈ। ਉਨ੍ਹਾਂ ਨੇ ਆਪਣੇ ਭਰਾ ਨਿਰੰਜਨ ਨਾਲ ਮਿਲ ਕੇ ਆਪਣੀ ਕੰਪਨੀ ਨੂੰ ਦੇਸ਼ ਦੀਆਂ ਸਭ ਤੋਂ ਵੱਡੀਆਂ ਰਿਅਲ ਅਸਟੇਟ ਕੰਪਨੀਆਂ ਵਿਚੋਂ ਇਕ ਕੰਪਨੀ ਬਣਾਇਆ। 63 ਸਾਲ ਦੇ ਇਸ ਕਾਰੋਬਾਰੀ ਨੇ ਸਾਇਪ੍ਰਸ ਦੀ ਨਾਗਰਿਕਤਾ ਲਈ ਹੈ। ਜ਼ਿਕਰਯੋਗ ਹੈ ਕਿ ਸੁਰਿੰਦਰ ਹੀਰਾਨੰਦਾਨੀ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੇ ਜੀਜਾ ਹਨ। ਅਕਸ਼ੇ ਦੀ ਭੈਣ ਅਲਕਾ ਅਤੇ ਸੁਰਿੰਦਰ ਨੇ 2012 ਵਿਚ ਵਿਆਹ ਕੀਤਾ