ਨੀਰਵ ਮੋਦੀ ਸਬੰਧੀ ਹਾਂਗਕਾਂਗ ਸਰਕਾਰ ਨੇ ਅਜੇ ਕੋਈ ਜਵਾਬ ਨਹੀਂ ਦਿਤਾ

0
360

ਹਾਂਗਕਾਂਗ :  ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ) ‘ਚ ਹੋਏ 13 ਹਜ਼ਾਰ ਕਰੋੜ ਦੇ ਘੁਟਾਲੇ ਦੇ ਮੁੱਖ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਹਾਂਗਕਾਂਗ ‘ਚ ਹੋਣ ਦੀ ਸੂਚਨਾ ਦੇ ਚੱਲਦਿਆਂ ਭਾਰਤ ਨੂੰ ਉਸ ਦੀ ਗਿ੍ਫ਼ਤਾਰੀ ਤੇ ਹਵਾਲਗੀ ਸਬੰਧੀ ਹਾਂਗਕਾਂਗ ਸਰਕਾਰ ਦੇ ਜਵਾਬ ਦਾ ਇੰਤਜ਼ਾਰ ਹੈ, ਜਿਸ ਨੇ ਅਜੇ ਤੱਕ ਇਸ ਸਬੰਧੀ ਚੁੱਪੀ ਧਾਰੀ ਹੋਈ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਭਾਰਤ ਨੇ ਹਾਂਗਕਾਂਗ ਪ੍ਰਸਾਸ਼ਨ ਨੂੰ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਲਈ ਬੇਨਤੀ ਕੀਤੀ ਹੈ ਕਿਉਂਕਿ ਦੋਹਾਂ ਦੇਸ਼ਾਂ ਵਿਚਾਲੇ 1997 ‘ਚ ਇਕ -ਦੂਜੇ ਦੇ ਦੇਸ਼ ਨਾਲ ਸਬੰਧਿਤ ਭਗੌੜੇ ਅਪਰਾਧੀਆਂ ਨੂੰ ਉਨ੍ਹਾਂ ਹਵਾਲੇ ਕਰਨ ਦਾ ਸਮਝੌਤਾ ਹੈ | ਬੁਲਾਰੇ ਦਾ ਕਹਿਣਾ ਹੈ ਕਿ ਸਾਨੂੰ ਹਾਂਗਕਾਂਗ ਦੇ ਜਵਾਬ ਦਾ ਇੰਤਜ਼ਾਰ ਹੈ | ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਚੀਨ ਨੇ ਹਾਂਗਕਾਂਗ ਪ੍ਰਸਾਸ਼ਨ ਨੂੰ ਭਾਰਤ ਦੀ ਬੇਨਤੀ ‘ਤੇ ਗੌਰ ਕਰਨ ਲਈ ਕਿਹਾ ਸੀ |