ਆਈ ਪੀ ਐਲ ਦੇ ਤਿੰਨ ਮੈਚ ਮੁਹਾਲੀ ‘ਚ ਹੋਣਗੇ

0
959

ਚੰਡੀਗੜ੍ਹ: ਕਿੰਗਜ਼ ਇਲੈਵਨ ਪੰਜਾਬ ਨੂੰ ਉਸ ਦੇ ਘਰੇਲੂ ਮੈਚਾਂ ਲਈ ਬਦਲਾਅ ਕਰਨ ਦੀ ਇਜਾਜ਼ਤ ਮਿਲ ਗਈ ਹੈ। ਇਸ ਮਗਰੋਂ ਉਹ ਆਪਣੇ ਚਾਰ ਘਰੇਲੂ ਮੈਚ ਇੰਦੌਰ ਵਿੱਚ ਤੇ ਤਿੰਨ ਮੁਹਾਲੀ ਵਿੱਚ ਖੇਡੇਗੀ। ਆਈਪੀਐਲ ਦੀ ਸੰਚਾਲਨ ਕਮੇਟੀ ਨੇ ਇਸ ਦੇ ਨਾਲ ਹੀ ਪਲੇਅ-ਆਫ ਥਾਵਾਂ ਦਾ ਐਲਾਨ ਵੀ ਕੀਤਾ ਹੈ।

ਬੀਸੀਸੀਆਈ ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੇ ਦੱਸਿਆ ਕਿ ਮੀਟਿੰਗ ਮਗਰੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਪੁਣੇ ਐਲੀਮਿਨੇਟਰ ਤੇ ਕੁਆਲੀਫਾਇਰ ਦੋ ਦੀ ਮੇਜ਼ਬਾਨੀ ਕ੍ਰਮਵਾਰ 23 ਤੇ 25 ਮਈ ਨੂੰ ਕਰੇਗਾ। ਪੰਜਾਬ ਦੀ ਟੀਮ ਅੱਠ ਅਪਰੈਲ ਨੂੰ ਦਿੱਲੀ ਨਾਲ, 15 ਨੂੰ ਚੇਨੱਈ ਨਾਲ ਤੇ 19 ਅਪਰੈਲ ਨੂੰ ਹੈਦਰਾਬਾਦ ਨਾਲ ਮੁਹਾਲੀ ਵਿੱਚ ਮੈਚ ਖੇਡੇਗੀ।