ਨੈੱਟਬਾਲ ਵਾਲਿਆਂ ਨੇ ਘੇਰੇ ਸੁਖਦੇਵ ਢੀਂਡਸਾ

0
552

ਚੰਡੀਗੜ: ਪੰਜਾਬ ਓਲੰਪਿਕ ਐਸੋਸਿਏਸ਼ਨ (ਪੀ.ਓ.ਏ.) ਦੇ ਦੋ ਮੁੱਖ ਪ੍ਰਬੰਧਕਾਂ ਯਾਨੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਜਨਰਲ ਸਕੱਤਰ ਰਾਜਾ ਕੇ.ਐਸ. ਸਿੱਧੂ ਨੇ ਪੰਜਾਬ ਸੂਬੇ ਚੋਂ ਨੈਟਬਾਲ ਖੇਡ ਨੂੰ ਅਣਗਔਲਿਆ ਕਰ ਕੇ ਰੱਖ ਦਿੱਤਾ ਹੈ। ਸੂਬੇ ਦੀ ਜਿਸ ਨੈੱਟਬਾਲ ਪ੍ਰਮੋਸ਼ਨ ਐਸੋਸਿਏਸ਼ਨ (ਰਜਿ.) ਪੰਜਾਬ ਸੰਸਥਾ ਨੂੰ ਰਾਸ਼ਟਰੀ ਖੇਡ ਸੰਸਥਾ (ਨੈਟਬਾਲ ਫੈਡਰੇਸ਼ਨ ਆਫ ਇੰਡੀਆ-ਐਨਐਫਆਈ) ਤੋਂ ਮਾਨਤਾ ਮਿਲੀ ਹੈ ਉਸ ਨੂੰ ਪੀ.ਓ.ਏ. ਵੱਲੋਂ ਮਾਨਤਾ ਨਾ ਦੇਣ ਸਦਕਾ ਨੈੱਟਬਾਲ ਖੇਡ ਦੇ ਹਜ਼ਾਰਾਂ ਖਿਡਾਰੀਆਂ ਦਾ ਭਵਿੱਖ ਖ਼ਤਰੇ ‘ਚ ਪੈ ਗਿਆ ਹੈ। ਇਹ ਗੱਲ ਨੈਟਬਾਲ ਪ੍ਰਮੋਸ਼ਨ ਐਸੋਸਿਏਸ਼ਨ-ਰਜਿ.(ਐਨਬੀਪੀਏ) ਪੰਜਾਬ ਦੇ ਮੌਜੂਦਾ ਜਨਰਲ ਸਕੱਤਰ ਐਡਵੋਕੇਟ ਕਰਨ ਅਵਤਾਰ ਕਪਿਲ ਨੇ ਕਹੀ ਹੈ। ਉਨ੍ਹਾਂ ਐਨ.ਐਫ.ਆਈ. ਤੇ ਖੇਡ ਮੰਤਰਾਲਾ ਭਾਰਤ ਸਰਕਾਰ ਨੂੰ ਸੂਚਨਾ ਦੇਣ ਮਗਰੋਂ ਦਿੱਲੀ ਤੋਂ ਵਾਪਸੀ ਤੇ ਦੱਸਿਆ ਕਿ ਐਨ.ਬੀ.ਪੀ.ਏ. ਵੱਲੋਂ ਜਲਦੀ ਹੀ 35ਵੀਂ ਸੀਨੀਅਰ ਨੈਸ਼ਨਲ ਨੈੱਟਬਾਲ ਚੈਂਪੀਅਨਸ਼ਿਪ ਹੋਣੀ ਹੈ, ਜੇਕਰ ਪੀ.ਓ.ਏ. ਵੱਲੋਂ ਜਲਦੀ ਅਤੇ ਉਸਾਰੂ ਕਦਮ ਨਾ ਚੁੱਕੇ ਗਏ ਤਾਂ ਐਨ.ਬੀ.ਪੀ.ਏ. ਵੱਲੋਂ ਇਸ ਦੇ ਪ੍ਰਬੰਧਕਾਂ ਦਾ ਥਾਂ-ਥਾਂ ‘ਤੇ ਘਿਰਾਓ ਕੀਤਾ ਜਾਵੇਗਾ।