ਵਿਆਜ਼ ਦਰਾਂ ਵਿੱਚ ਵਾਧਾ

0
308

ਮੁੰਬਈ: ਤੁਹਾਡੀਆਂ ਜੇਬਾਂ ਉੱਪਰ ਕਰਜ਼ੇ ਦਾ ਬੋਝ ਵਧ ਗਿਆ ਹੈ। ਮਕਾਨ, ਕਾਰ ਜਾਂ ਕਿਸੇ ਹੋਰ ਕੰਮ ਲਈ ਲਏ ਕਰਜ਼ੇ ਦੀ ਕਿਸ਼ਤ ਵਧ ਗਈ ਹੈ ਕਿਉਂਕਿ ਬੈਂਕਾਂ ਨੇ ਵਿਆਜ਼ ਦਰਾਂ ਵਧਾ ਦਿੱਤੀਆਂ ਹਨ। ਜੇਕਰ ਘਰ ਲਈ ਲਏ ਕਰਜ਼ੇ ਦੀ ਗੱਲ਼ ਕਰੀਏ ਤਾਂ ਹੁਣ 20 ਲੱਖ ਕਰਜ਼ ਉੱਪਰ ਹਰ ਮਹੀਨੇ 253 ਰੁਪਏ ਵੱਧ ਦੇਣੇ ਪੈਣਗੇ।

ਭਾਰਤ ਸਟੇਟ ਬੈਂਕ (ਐਸਬੀਆਈ) ਨੇ ਵਿਆਜ ਦਰ 0.20 ਫ਼ੀਸਦੀ (20 ਆਧਾਰ ਅੰਕ) ਵਧਾ ਕੇ 8.15 ਫ਼ੀਸਦੀ ਕਰ ਦਿੱਤੀ, ਜੋ ਫ਼ੌਰੀ ਲਾਗੂ ਹੋ ਗਈ। ਪਹਿਲਾਂ ਬੈਂਕ ਦੀ ਸੀਮਾਂਤ ਲਾਗਤ ਆਧਾਰਿਤ ਕਰਜ਼ ’ਤੇ ਵਿਆਜ ਦਰ (ਐਮਸੀਐਲਆਰ) 7.95 ਫ਼ੀਸਦੀ ਸੀ।

ਇਸ ਦੇ ਨਾਲ ਹੀ ਘਪਲੇ ਦਾ ਸ਼ਿਕਾਰ ਪੰਜਾਬ ਨੈਸ਼ਨਲ ਬੈਂਕ ਨੇ ਵੀ ਆਪਣੀ ਕਰਜ਼ ਵਿਆਜ ਦਰ 15 ਆਧਾਰ ਅੰਕ ਵਧਾ ਕੇ 8.30 ਫ਼ੀਸਦੀ ਕਰ ਦਿੱਤੀ। ਬੈਂਕ ਨੇ ਆਪਣੀਆਂ ਜਮ੍ਹਾਂ ਵਿਆਜ ਦਰਾਂ ਵਿੱਚ ਵੀ 45 ਆਧਾਰ ਅੰਕਾਂ ਦਾ ਇਜ਼ਾਫ਼ਾ ਕੀਤਾ ਹੈ।