ਅਕਾਲੀ ਦਲ ਕਰਵਾਏਗਾ ਵਿਸ਼ਵ ਕਬੱਡੀ ਕੱਪ

0
496

ਚੰਡੀਗੜ੍ਹ:ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਗਲੇ ਸਾਲ ਤੋਂ ਵਿਸ਼ਵ ਕਬੱਡੀ ਕੱਪ ਫਿਰ ਤੋਂ ਸੁ਼ਰੂ ਕਰਾਏਗਾ। ਉਨ੍ਹਾਂ ਕਿਹਾ ਕਿ ਕਬੱਡੀ ਨੂੰ ਅਕਾਲੀ-ਭਾਜਪਾ ਸਰਕਾਰ ਸਮੇਂ ਕੱਖਾਂ ਤੋਂ ਲੱਖਾਂ ਅਤੇ ਲੱਖਾਂ ਤੋਂ ਕਰੋੜਾਂ ਦੀ ਬਣਾ ਦਿੱਤਾ ਸੀ ਪਰ ਮੌਜੂਦਾ ਸਰਕਾਰ ਵਿਸ਼ਵ ਕਬੱਡੀ ਕੱਪ ਕਰਾਉਣ ਤੋਂ ਭੱਜ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਤੌਰ ਉੱਤੇ ਵਿਸ਼ਵ ਕੱਪ ਕਰਾਉਣ ਲਈ ਸਮੁੱਚੇ ਪੰਜਾਬੀਆਂ ਦਾ ਸਹਿਯੋਗ ਲਵੇਗਾ।