ਜਾਅਲੀ ਬਾਬਿਆਂ ਦੀ ਸੂਚੀ ਜਾਰੀ

0
630

ਇਲਾਹਾਬਾਦ: ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ ਅੱਜ ਆਪਣੀ ਬੈਠਕ ਦੌਰਾਨ ਫਰਜ਼ੀ ਬਾਬਿਆਂ ਦੀ ਦੂਜੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਦਿੱਲੀ ਦੇ ਵਿਰੇਂਦਰ ਦੀਕਸ਼ਿਤ ਕਾਲਨੇਮੀ, ਬਸਤੀ ਦੇ ਸਚਿਦਾਨੰਦ ਸਰਸਵਤੀ ਤੇ ਇਲਾਹਾਬਾਦ ਦੇ ਤ੍ਰਿਕਾਲ ਭਵੰਤਾ ਦੇ ਨਾਂ ਵੀ ਸ਼ਾਮਲ ਹਨ। ਪ੍ਰੀਸ਼ਦ ਦੇ ਮੁਖੀ ਮਹੰਤ ਨਰੇਂਦਰ ਗਿਰੀ ਦੀ ਅਗਵਾਈ ਦੀ ਬੈਠਕ ਵਿੱਚ ਸਾਰੇ 13 ਅਖਾੜਿਆਂ ਦੇ ਮੁਖੀ ਸ਼ਾਮਲ ਹੋਏ।

ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਮੁਖੀ ਨਰੇਂਦਰ ਗਿਰੀ ਨੇ ਕਿਹਾ ਕਿ ਅਸੀਂ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਬਾਬਿਆਂ ਤੋਂ ਸਾਵਧਾਨ ਰਹਿਣ ਜੋ ਕਿਸੇ ਪ੍ਰੰਪਰਾ ਜਾਂ ਸੰਪ੍ਰਦਾਇ ਨਾਲ ਸਬੰਧਤ ਨਹੀਂ ਹਨ। ਇਸ ਤੋਂ ਪਹਿਲਾਂ 10 ਸਤੰਬਰ ਨੂੰ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ ਜਾਅਲੀ ਬਾਬਿਆਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ 14 ਨਾਂ ਸ਼ਾਮਲ ਸਨ।

ਇਸ ਵਿੱਚ ਆਸਾਰਾਮ ਬਾਪੂ, ਗੁਰਮੀਤ ਰਾਮ ਰਹੀਮ, ਸੁਖਵਿੰਦਰ ਕੌਰ ਉਰਫ ਰਾਧੇ ਮਾਂ, ਸੱਚਿਦਾਨੰਦ ਗਿਰੀ, ਓਮਬਾਬਾ ਉਰਫ ਵਿਵੇਕਾਨੰਦ ਝਾਅ, ਨਿਰਮਲ ਬਾਬਾ, ਇੱਛਾਧਾਰੀ ਭੀਮਾਨੰਦ ਉਰਫ ਸ਼ਿਵਮੂਰਤੀ ਦਵਿਵੇਦੀ, ਸਵਾਮੀ ਅਸੀਮਾਨੰਦ, ਓਮ ਨਮੋ ਸ਼ਿਵਾਏ ਬਾਬਾ, ਨਾਰਾਇਣ ਸਾਈਂ, ਰਾਮਪਾਲ, ਕੁਸ਼ ਮੁਨੀ, ਮਲਖਾਨ ਗਿਰੀ ਤੇ ਬ੍ਰਹਿਸਪਤੀ ਗਿਰੀ ਸ਼ਾਮਲ ਸਨ।