ਕਾਮਾਗਾਟਾ ਮਾਰੂ ਹਾਕੀ ਟੂਰਨਾਮੈਂਟ ਚ’ ਫੁੱਟਬਾਲ ਕਲੱਬ ਦੀ ਚੜਾਈ

0
695

ਹਾਂਗਕਾਂਗ 6 ਅਕਤੂਬਰ 2019(ਗਰੇਵਾਲ) :  ਹਾਂਗਕਾਂਗ ਦੇ ਕਿੰਗਜ਼ ਪਾਰਕ ਵਿਚ ਖੇਡਿਆ ਗਿਆ 8ਵਾਂ ਕਾਮਾਗਾਟਾ ਮਾਰੂ ਯਾਦਗਾਰ ਹਾਕੀ ਟੂਰਨਾਮੈਂਟ ਇਸ ਵਾਰ ਨਵੇਂ ਦਿਸਹੱਦੇ ਛੱਡਣ ਵਿਚ ਕਾਮਯਾਬ ਰਿਹਾ। ਪੰਜਾਬ ਯੂਥ ਕਲੱਬ ਵੱਲੋ ਕਾਮਾਗਾਟਾ ਮਾਰੂ ਜਹਾਜ ਜੋ ਹਾਂਗਕਾਂਗ ਤੋ ਚੱਲਿਆ ਸੀ, ਦੇ ਦੇਸ਼ਭਗਤਾਂ ਦੀ ਯਾਦ ਵਿਚ ਕਰਵਾਇਆ ਜਾਣ ਵਾਲਾ ਇਹ ਹਾਂਗਕਾਂਗ ਦਾ ਇੱਕੋ-ਇੱਕ ਸਮਾਗਮ ਹੈ ਜਿਸ ਵਿਚ ਬੱਚਿਆਂ ਨੂੰ ਖੇਡਾਂ ਰਾਹੀ ਇਤਿਹਾਸ ਨਾਲ ਜੋੜਨ ਦੀ ਸਫਲ ਕੋਸ਼ਿਸ ਕੀਤੀ ਜਾਂਦੀ ਹੈ। ਇਸ ਸਾਲ ਲੜਕਿਆਂ ਦੇ ਨਾਲ ਪਹਿਲੀ ਵਾਰ ਲੜਕੀਆਂ ਦੀਆਂ ਟੀਮਾਂ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਵਾਰ ਵੱਖ ਵੱਖ ਸੰਸਥਾਵਾਂ ਤੇ ਕਲੱਬਾਂ ਦੀਆਂ ਕੁੱਲ 14 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਲੜਕਿਆਂ ਦੀਆਂ 18 ਸਾਲ ਤੋਂ ਘੱਟ ਤੇ ਲੜਕੀਆਂ ਦੀਆਂ 21 ਸਾਲ ਤੋਂ ਘੱਟ ਉਮਰ ਦੀਆਂ ਟੀਮਾਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ।  ਲੜਕਿਆਂ ਦੀਆਂ ਟੀਮਾਂ ਵਿੱਚੋ ਹਾਂਗਕਾਂਗ ਫੁੱਟਬਾਲ ਕਲੱਬ ਨੇ ਜਿੱਤ ਪ੍ਰਾਪਤ ਕੀਤੀ ਤੇ 5100 ਡਾਲਰ ਦੇ ਨਕਦ ਇਨਾਮ ਤੋ ਇਲਾਵਾ ਕੱਪ ਅਤੇ ਮੈਡਲ ਹਾਸਲ ਕੀਤੇ। ਦੂਜਾ ਸਥਾਨ ਪਕਿਸਤਾਨ ਦੀ ਟੀਮ ਨੇ ਹਾਸਲ ਕੀਤਾ ਜਿਨਾਂ ਨੂੰ 3100 ਡਾਲਰ ਨਕਦ ਇਨਾਮ ਦੇ ਨਾਲ ਮੈਡਲ ਵੀ ਦਿਤੇ ਗਏ। ਵਧੀਆ ਖਿਡਾਰੀ ਹੋਣ ਦਾ ਮਾਣ ਰਾਫ Ralph  (ਹਾਂਗਕਾਂਗ ਫੁੱਟਬਾਲ ਕਲੱਬ) ਅਤੇ ਵਧੀਆ ਗੋਲਕੀਪਰ ਕੈਸਨ (Kesan) ਗੋਜਰਾ ਕਲੱਬ ਨੂੰ ਦਿੱਤਾ ਗਿਆ। ਇਨਾਂ ਦੋਵਾ ਨੂੰ ਵੀ ਕੱਪਾਂ ਤੋ ਇਲਾਵਾ 1100-1100 ਡਾਲਰ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇੱਕ 1100 ਦਾ ਇਨਾਮ ਸੱਤਰੰਗ ਵੱਲੋ ਸਪਾਂਸਰ ਕੀਤਾ ਗਿਆ। ਲੜਕੀਆਂ ਦੀਆਂ ਟੀਮਾਂ ਵਿਚੋ ਵੀ ਬਾਜੀ ਹਾਂਗਕਾਂਗ ਫੁੱਟਬਾਲ ਕਲੱਬ ਨੇ ਮਾਰੀ।ਇਨਾਂ ਨੂੰ ਵੀ 5100 ਡਾਲਰ ਨਕਦ, ਕੱਪ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਦੂਜਾ ਸਥਾਨ ਸਵਾਇਰ (Swire) ਦੀ ਟੀਮ ਨੇ ਹਾਸਲ ਕੀਤਾ ਜਿਨਾਂ ਨੂੰ 3100 ਨਕਦ ਅਤੇ ਮੈਡਲ ਦਿਤੇ ਗਏ। ਲੜਕੀਆਂ ਵਿਚੋ ‘ਐਨਾ’ Anna (ਹਾਂਗਕਾਂਗ ਫੁੱਟਬਾਲ ਕਲੱਬ) ਨੂੰ ਵਧੀਆ ਖਿਡਾਰੀ ਤੇ ‘ਕੈਮ’ Cam( ਸਵਾਇਰ) ਨੂੰ ਵਧੀਆ ਡਿਫੈਂਡਰ ਚੁਣਿਆ ਗਿਆ, ਜਿਨਾਂ ਨੂੰ ਖਾਲਸਾ ਕਲੱਬ ਵੱਲੋ ਸਪਾਂਸਰ ਕੀਤਾ 1100-1100 ਡਾਲਰ ਤੋਂ ਇਲਾਵਾ 1-1 ਵਧੀਆ ਕਿਸਮ ਦੀ ਹਾਕੀ ਸਟਿੱਕ ਵੀ ਦਿੱਤੀ ਗਈ। ਇਸ ਤੋ ਇਲਾਵਾ ਵੀ ਗੋਲਡਨ ਸਪੋਰਟਸ ਨੇ 2 ਅਤੇ ਸਪੋਰਟਸ ਡਿਪੂ ਅਤੇ ਰਫੀਕ ਨੇ 1-1 ਹਾਕੀ ਸਟਿੱਕ ਸਪਾਸਰ ਕੀਤੀਆਂ।ਸਭ ਤੋ ਘੱਟ ਉਮਰ ਦੇ 2 ਖਿਡਾਰੀਆਂ ਦੀ ਵੀ ਹੌਸਲਾ ਅਫਜਾਈ ਕਰਦਿਆਂ ਪਾਕਿਸਤਾਨ ਟੀਮ ਦੇ 11-11 ਸਾਲ ਦੇ ਬੱਚਿਆਂ ਨੂੰ ਮੈਡਲ ਦਿੱਤੇ ਗਏ। ਇਸ ਤੋ ਇਲਾਵਾ ਖੇਡ ਮੇਲੇ ਨੂੰ ਰੌਚਕ ਬਣਾਉਣ ਲਈ ਖਿਡਾਰੀਆਂ ਅਤੇ ਦਰਸ਼ਕਾਂ ਲਈ ਵੀ ਚਾਰ 500 ਡਾਲਰ ਦੇ ਡਰਾਅ ਕੱਢੇ ਗਏ। ਹਰ ਵਾਰ ਦੀ ਤਰਾਂ ਹੀ ਮੇਲੇ ਵਿਚ ਪਾਣੀ ਅਤੇ ਹੋਰ ਡਰਿੰਕਸ਼ ਮੁਫਤ ਦਿੱਤੀਆਂ ਗਈਆਂ ਜਿਨਾਂ ਨੂੰ ਰਾਣਾ ਸਰਕਾਰੀਆ, ਜੀਤ ਦਿਉਲ ਅਤੇ ਗੋਰਾ ਢਿੱਲੋ ਵੱਲੋਂ ਸਪਾਂਸਰ ਕੀਤਾ ਗਿਆ। ਲੰਗਰ ਦੀ ਸੇਵਾ ਜਸਮੇਲ ਸਿੰਘ (ਸਾਬਕਾ ਪ੍ਰਧਾਨ) ਅਤੇ ਸੁਆਦੀ ਪਾਸਤਾ ਦੀ ਸੇਵਾ ਜਸਵਿੰਦਰ ਸਿੰਘ ਬਰਾੜ ਨੇ ਕੀਤੀ। ਇਸ ਮੇਲੇ ਦੀ ਇਹ ਵੀ ਵਿਲੱਖਣਤਾ ਹੈ ਸੀ। ਦੁਸਰੀ ਕਮਿਉਨਿਟੀ ਦੀਆਂ ਟੀਮਾਂ ਅਤੇ ਦਰਸ਼ਕ ਮੁਫਤ ਖਾਣੇ ਅਤੇ ਡਰਿੰਕਸ ਤੋਂ ਕਾਫੀ ਪ੍ਰਭਾਵਿਤ ਹੋ ਕੇ ਪੰਜਾਬ ਯੂਥ ਕਲੱਬ ਦੀ ਸ਼ਲਾਘਾ ਕਰ ਰਹੇ ਸਨ। ਕਿਉਂ ਕਿ ਜਿੱਥੇ ਹੋਰ ਬਹੁਤੇ ਖੇਡ ਮੇਲਿਆ ਤੇ ਸਟਾਲਾਂ ਲਾ ਕੇ ਖਾਣ ਪੀਣ ਦਾ ਸਮਾਨ ਵੇਚਿਆ ਜਾਦਾ ਹੈ ਪਰ ਕਾਮਾ ਗਾਟਾ ਟੂਰਨਾਮੈਟ ਵਿੱਚ ਖਾਣ ਪੀਣ ਦਾ ਸਾਰਾ ਸਮਾਨ ਮੁਫਤ ਦਿੱਤਾ ਜਾਂਦਾ ਹੈ।  ਮੁੱਖ ਮਹਿਮਾਨ ਵੱਜੋ ਹਾਂਗਕਾਂਗ ਸਥਿਤ ਭਾਰਤੀ ਕੋਸਲੇਟ ਤੋਂ ਸ੍ਰੀ ਨਰਾਇਣ ਸਿੰਘ ਕੋਂਸਲ ਤੇ ਉਨਾਂ ਦੀ ਪਤਨੀ ਅਤੇ ਮਿਸ ਮਾਰੀਨਾਲਿਨੀ ਕੋਂਸਲ ਨੇ ਹਾਜਰੀ ਭਰੀ। ਇਸ ਤੋ ਇਲਵਾ ਹੋਰ ਮਹਿਮਾਨਾਂ ਵਿੱਚ ਸੁਰਿੰਦਰ ਸਿੰਘ ਪ੍ਰਧਾਨ ਹਾਂਗਕਾਂਗ ਹਾਕੀ ਐਸੋਸੀਏਸਨ, ਸੰਤੋਖ ਸਿੰਘ ਪ੍ਰਧਾਨ ਖਾਲਸਾ ਦੀਵਾਨ ਹਾਂਗਕਾਂਗ ਤੇ ਗੁਰਮੀਤ ਸਿੰਘ ਪ੍ਰਧਾਨ ਨਵਭਾਰਤ ਕਲੱਬ ਸ਼ਾਮਲ ਸਨ। ਅਖੀਰ ਵਿਚ ਪ੍ਰਬੰਧਕਾਂ ਵੱਲੋ ਅਗਲੇ ਸਾਲ ਇਸ ਤੋ ਵੱਡੇ ਮੇਲੇ ਤੇ ਮਿਲਣ ਦੇ ਵਾਅਦੇ ਨਾਲ ਸਭ ਸਹਿਯੋਗੀ ਸੱਜਣਾਂ, ਖਿਡਾਰੀਆਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ਖੇਡ ਮੇਲੇ ਦੀਆਂ ਗਤੀਵਿਧੀਆਂ ਨੂੰ ਜਸਵਿੰਦਰ ਸਿੰਘ ਬਰਾੜ, ਮਲਕੀਤ ਸਿੰਘ ਸੱਗੂ ਤੇ ਮਲਕੀਤ ਸਿੰਘ  ਮੁੰਡਾਪਿੰਡ ਨੇ ਕੈਮਰੈ ਵਿਚ ਕੈਦ ਕੀਤਾ।