ਚੀਨ ”ਚ ਵੀ ਮਨਾਈ ਗਈ ਗਾਂਧੀ ਜਯੰਤੀ

0
185

ਬੀਜਿੰਗ  — ਚੀਨ ਦੀ ਰਾਜਧਾਨੀ ਬੀਜਿੰਗ ਦੇ ਮੱਧ ਵਿਚ ਵਿਸ਼ਾਲ ਸ਼ਾਓਯਾਂਗ ਪਾਰਕ ਵਿਚ ਸੋਮਵਾਰ ਨੂੰ ਮਹਾਤਮਾ ਗਾਂਧੀ ਦੇ ਪਸੰਦੀਦਾ ਭਜਨ ਅਤੇ ਸੂਤਰ ਵਾਕਾਂ ਦੀ ਗੂੰਜ ਸੁਣਾਈ ਦਿੱਤੀ। ਇੱਥੇ ਹਰ ਵਰਗ ਦੇ ਲੋਕ ਭਾਰਤ ਦੇ ਰਾਸ਼ਟਰਪਿਤਾ ਬਾਪੂ ਜੀ ਦੀ 148ਵੀ ਜਯੰਤੀ ਮਨਾਉਣ ਲਈ ਇਕੱਠੇ ਹੋਏ ਸਨ।
ਭਾਰਤੀ ਦੂਤਘਰ ਦੇ ਇਕ ਸੱਭਿਆਚਾਰਕ ਦਲ ਨੇ ਇੱਥੇ ਗਾਂਧੀ ਦੀ ਦੈਨਿਕ ਅਰਦਾਸ ਵਿਚ ਗਾਇਆ ਜਾਣ ਵਾਲਾ ਪ੍ਰਸਿੱਧ ਭਜਨ ਵੈਸ਼ਣਵ ਜਨ ਸੁਣਾਇਆ। ਇਕ ਚੀਨੀ ਸਕੂਲ ਦੇ ਲਾਲ ਸਕਾਰਫ ਦੇ ਨਾਲ ਹਰੇ ਅਤੇ ਚਿੱਟੇ ਕੱਪੜੇ ਪਾਏ ਹੋਏ ਬੱਚਿਆਂ ਦੇ ਦਲ ਨੇ ਆਪਣੇ ਸਕੂਲ ਵੱਲੋਂ ਕੰਪਾਇਲ ਗਾਂਧੀ ਦੇ ਸਭ ਤੋਂ ਲੋਕਪ੍ਰਿਯ ਸੂਤਰ ਵਾਕਾਂ ਦਾ ਵਰਣਨ ਕੀਤਾ।
ਚੀਨੀ ਸਕੂਲ ਦੇ ਬੱਚਿਆਂ ਵੱਲੋਂ ਵਰਣਿਤ ਗਾਂਧੀਵਾਦੀ ਸੂਤਰ ਵਾਕਾਂ ਵਿਚ, ‘ਕਮਜ਼ੋਰ ਕਦੇ ਵੀ ਮੁਆਫ ਨਹੀਂ ਕਰਦੇ, ‘ ਮੁਆਫ ਕਰ ਦੇਣਾਂ ਮਜ਼ਬੂਤ ਵਿਅਕਤੀਆਂ ਦੀ ਵਿਸ਼ੇਸ਼ਤਾ ਹੈ’ ਅਤੇ ‘ਸ਼ਕਤੀ ਤੁਹਾਡੇ ਸਰੀਰਕ ਬਲ ਤੋਂ ਨਹੀਂ, ਸਗੋਂ ਦ੍ਰਿੜ ਇਰਾਦੇ ਤੋਂ ਆਉਂਦੀ ਹੈ’, ਅਤੇ ਕਿਸੇ ਰਾਸ਼ਟਰ ਦੀ ਮਹਾਨਤਾ ਅਤੇ ਉਸਦੀ ਨੈਤਿਕ ਤਰੱਕੀ ਦਾ ਲੇਖਾ ਜੋਖਾ ਉਸ ਦੇ ਇੱਥੇ ਜਾਨਵਰਾਂ ਉੱਤੇ ਕੀਤੇ ਗਏ ਸਲੂਕ ਨਾਲ ਕੀਤਾ ਜਾ ਸਕਦਾ ਹੈ’, ਸ਼ਾਮਲ ਹਨ।
ਗਾਂਧੀ ਦੇ ਪ੍ਰਸ਼ੰਸਕਾਂ ਨੇ ਇੱਥੇ ਪਾਰਕ ਵਿਚ ਸਥਾਪਤ ਬਾਪੂ ਜੀ ਨੂੰ ਸ਼ਰਧਾਂਜਲੀ ਦਿੱਤੀ। ਚੀਨ ਦੇ ਮਸ਼ਹੂਰ ਮੂਰਤੀਕਾਰ ਅਤੇ ਕਲਾਕਾਰ ਯੁਆਨ ਸ਼ਿਕੁਨ ਨੇ ਸਾਲ 2005 ਵਿਚ ਇੱਥੇ ਪਾਰਕ ਵਿਚ ਗਾਂਧੀ ਦੀ ਪ੍ਰਤੀਮਾ ਸਥਾਪਤ ਕੀਤੀ ਸੀ।