ਦੁਨੀਆ ਦੀ ਸਭ ਤੋਂ ਤੇਜ ਬੁਲਟ ਟਰੇਨ ਚਲਾਈ ਚੀਨ ਨੇ

0
682

ਹਾਂਗਕਾਂਗ:  ਚੀਨ ‘ਚ ਬੀਜ਼ਿੰਗ ਅਤੇ ਸ਼ੰਘਾਈ ਵਿਚਾਲੇ ਚੱਲਣ ਵਾਲੀ ਬੁਲੇਟ ਟਰੇਨ ਨੇ ਆਪਣੀ ਸਪੀਡ ‘ਚ ਹੋਰ ਵਾਧਾ ਕੀਤਾ ਹੈ। 350 ਕਿ. ਮੀ. ਪ੍ਰਤੀ ਘੰਟੇ ਦੀ ਸਪੀਡ ਨਾਲ ਚੱਲਣ ਵਾਲੀ ਇਹ ਦੁਨੀਆ ਦੀ ਸਭ ਤੋਂ ਤੇਜ਼ ਟਰੇਨ ਹੈ। ਜੁਲਾਈ 2011 ‘ਚ ਹੋਏ ਭਿਆਨਕ ਹਾਦਸੇ ਤੋਂ ਬਾਅਦ ਇਸ ਦੀ ਸਪੀਡ ਨੂੰ ਘੱਟ ਕਰਕੇ 300 ਕਿ. ਮੀ. ਪ੍ਰਤੀ ਘੰਟਾ ਕਰ ਦਿੱਤੀ ਗਈ ਹੈ।
ਫਕਿਸੰਗ ਬੁਲੇਟ ਟਰੇਨ ਸਵੇਰੇ 9 ਵਜੇ ਬੀਜ਼ਿੰਗ ਸਾਊਥ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਅਤੇ 1,318 ਕਿ. ਮੀ. ਦੀ ਦੂਰੀ ਸਿਰਫ 4 ਘੰਟੇ 28 ਮਿੰਟ ‘ਚ ਤੈਅ ਕਰ ਸ਼ੰਘਾਈ ਪਹੁੰਚੀ। ਚੀਨੀ ਰੇਲਵੇ ਕਾਰਪੋਰੇਸ਼ਨ ਨੇ ਕਿਹਾ, ”ਇਹ ਵਪਾਰ ਦੇ ਮਕਸਦ ਲਈ ਚਲਾਈ ਜਾਣ ਵਾਲੀ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟਰੇਨ ਹੈ।”
ਜ਼ਿਕਰਯੋਗ ਹੈ ਕਿ ਚੀਨ ਨੇ ਅਗਸਤ, 2008 ‘ਚ ਬੀਜ਼ਿੰਗ ਤੋਂ ਤਿਆਨਜੀਵ ਵਿਚਾਲੇ 350 ਕਿ. ਮੀ. ਪ੍ਰਤੀ ਘੰਟੇ ਦੀ ਸਪੀਡ ਵਾਲੀ ਬੁਲੇਟ ਟਰੇਨ ਚਲਾਈ ਸੀ। ਪਰ 2011 ‘ਚ ਹੋਏ ਹਾਦਸੇ ਤੋਂ ਬਾਅਦ ਇਸ ਦੀ ਸਪੀਡ ਨੂੰ ਘੱਟ ਕਰ 250 ਤੋਂ 300 ਕਿ. ਮੀ. ਪ੍ਰਤੀ ਘੰਟੇ ਕਰ ਦਿੱਤੀ ਗਈ। ਇਸ ਹਾਦਸੇ ‘ਚ 40 ਲੋਕਾਂ ਦੀ ਜਾਨ ਚੱਲੀ ਗਈ ਸੀ, ਜਦਕਿ 190 ਜ਼ਖਮੀ ਹੋਏ ਸਨ। ਇਸ ਸਾਲ 27 ਜੁਲਾਈ ਨੂੰ ਇਸ ਨਵੀ ਬੁਲੇਟ ਟਰੇਨ ਦੀ ਸੁਰੱਖਿਆ ਅਤੇ ਭਰੋਸੇਯੋਗਤਾ ਦਾ ਪਰੀਖਣ ਕੀਤਾ