ਸਕੂਲੀ ਕਿਤਾਬਾਂ ਵਿੱਚ ਰਹੇਗੀ ਪਾਸ਼ ਦੀ ਕਵਿਤਾ

0
295

ਨਵੀਂ ਦਿੱਲੀ, 12 ਸਤੰਬਰ (ਏਜੰਸੀ)-‘ਨੈਸ਼ਨਲ ਕੌਾਸਲ ਆਫ਼ ਐਜੂਕੇਸ਼ਨ ਰਿਸਰਚ ਐਾਡ ਟ੍ਰੇਨਿੰਗ’ ਨੇ ਅੱਜ ਕਿਹਾ ਹੈ ਕਿ ਕ੍ਰਾਂਤੀਕਾਰੀ ਪੰਜਾਬੀ ਕਵੀ ਅਵਤਾਰ ਸਿੰਘ ਪਾਸ਼ ਦੀ ਪ੍ਰਸਿੱਧ ਕਵਿਤਾ ‘ਸਭ ਤੋਂ ਖ਼ਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ’ ਨੂੰ ਐੱਨ. ਸੀ. ਈ. ਆਰ. ਟੀ. ਦੇ ਸਿਲੇਬਸ ਵਿੱਚੋਂ ਨਹੀਂ ਹਟਾਇਆ ਜਾਵੇਗਾ | ਐੱਨ. ਸੀ. ਈ. ਆਰ. ਟੀ. ਦੇ ਡਾਇਰੈਕਟਰ ਹਰਿਸ਼ੀਕੇਸ਼ ਸੇਨਾਪਤੀ ਨੇ ਇਨ੍ਹਾਂ ਅਫ਼ਵਾਹਾਂ ਨੂੰ ਨਿਰਆਧਾਰ ਦੱਸਿਆ ਕਿ ਪਾਸ਼ ਦੀ ਕਵਿਤਾ ਐੱਨ. ਸੀ. ਈ. ਆਰ. ਟੀ. ਦੀਆਂ ਕਿਤਾਬਾਂ ਤੋਂ ਹਟਾਈ ਜਾਵੇਗੀ | ਉਨ੍ਹਾਂ ਕਿਹਾ ਕਿ ਪਾਸ਼ ਹੀ ਨਹੀਂ ਸਗੋਂ ਕਿਸੇ ਵੀ ਕਵੀ ਲੇਖਕ ਦੀ ਕੋਈ ਵੀ ਰਚਨਾ ਨੂੰ ਪਾਠਕ੍ਰਮ ਤੋਂ ਨਹੀਂ ਹਟਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਿਰਫ਼ ਮੀਡੀਆ ‘ਚ ਹੀ ਇਸ ਤਰ੍ਹਾਂ ਦੀਆਂ ਖ਼ਬਰਾਂ ਆਉਂਦੀਆਂ ਹਨ | ਅਸੀਂ ਪਹਿਲਾਂ ਸਪੱਸ਼ਟ ਕੀਤਾ ਸੀ ਕਿ ਟੈਗੋਰ ਦੀ ਕਵਿਤਾ ਐੱਨ. ਸੀ. ਈ. ਆਰ. ਟੀ. ਦੀਆਂ ਕਿਤਾਬਾਂ ਤੋਂ ਨਹੀਂ ਹਟਾਈ ਜਾ ਰਹੀ | ਸੇਨਾਪਤੀ ਨੇ ਇਹ ਸਪੱਸ਼ਟੀਕਰਨ ਉਦੋਂ ਦਿੱਤਾ ਹੈ ਜਦੋਂ ਬੀਤੇ ਦਿਨੀਂ ਇਕ ਅੰਗਰੇਜ਼ੀ ਅਖ਼ਬਾਰ ‘ਚ ਇਹ ਖ਼ਬਰ ਪ੍ਰਕਾਸ਼ਿਤ ਹੋਈ ਕਿ ਬਠਿੰਡਾ ‘ਚ ਪਾਸ਼ ਦੀ 67ਵੀਂ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਦੀ ਇਸ ਮਸ਼ਹੂਰ ਕਵਿਤਾ ਦੇ ਪੋਸਟਰ ਨੂੰ ਜਾਰੀ ਕੀਤੇ ਜਾਣ ਮੌਕੇ ਬੁੱਧੀਜੀਵੀਆਂ ਨੇ ਕਿਹਾ ਕਿ ਫਿਰਕੂ ਤੇ ਫਾਸੀਵਾਦੀ ਤਾਕਤਾਂ ਇਸ ਕਵਿਤਾ ਨੂੰ ਐੱਨ. ਸੀ. ਈ. ਆਰ. ਟੀ. ਦੀਆਂ ਕਿਤਾਬਾਂ ਤੋਂ ਹਟਾਉਣ ‘ਚ ਲੱਗੀਆਂ ਹੋਈਆਂ ਹਨ |