180 ਮਿਲੀਅਨ ਡਾਲਰ ਦੀ ਡਰੱਗ ਫੜ੍ਹੀ

0
85
180 ਮਿਲੀਅਨ ਡਾਲਰ ਦੀ ਡਰੱਗ ਫੜ੍ਹੀ

ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਪੁਲੀਸ ਨੇ ਕੱਲ ਐਲਾਨ ਕੀਤਾ ਕਿ ਉਹਨਾ ਨੇ 227 ਕਿਲੋ ਡਰੱਗ ਫੜੀ ਹੈ ਜਿਸ ਦੀ ਬਜਾਰੀ ਕੀਮਤ 180 ਮਿਲੀਅਨ ਡਾਲਰ ਦੱਸੀ ਗਈ ਹੈ। ਇਸ ਸਬਧੀ 4 ਵਿਅਕਤੀਆਂ ਨੂੰ ਸ਼ਾਟਿਨ ਤੋ ਗਿਰਫਤਾਰ ਕੀਤਾ ਗਿਆ। ਇਨਾਂ ਵਿਚ ਇੱਕ ਔਰਤ ਵੀ ਸ਼ਾਮਲ ਹੈ। ਇਕ ਹੋਰ ਵੱਖਰੇ ਕੇਸ ਵਿਚ ਪੁਲੀਸ ਨੇ ਜੌਰਡ ਵਿਚ 10 ਕਿਲੋ ਡਰੱਗ ਫੜੀ ਹੈ, ਇਸ ਸਬੰਧੀ ਵੀ 2 ਗਿਰਫਤਾਰੀਆਂ ਕੀਤੀਆਂ ਗਈਆਂ ਹਨ। ਪੁਲੀਸ ਅਨੁਸਾਰ 180 ਮਿਲੀਅਨ ਡਰੱਗ ਫੜੇ ਜਾਣਾ ਇਸ ਸਾਲ ਦੀ ਸਭ ਤੋ ਵੱਡੀ ਪ੍ਰਾਪਤੀ ਹੈ।