ਜੰਗਲੀ ਮੱਖੀ ਨੇ ਜਾਨ ਲਈ

0
201

ਹਾਂਗਕਾਂਗ(ਪੰਜਾਬੀ ਚੇਤਨਾ) ਅੱਜ ਸਵੇਰੇ (12 ਮਈ 2023) ਮੱਛੀ ਪਾਲਣ ਤੇ ਸੰਭਾਲ ਵਿਭਾਗ ਦਾ ਇੱਕ 64-ਸਾਲਾ ਪੁਰਸ਼ ਸਟਾਫ ਮੈਂਬਰ ਆਪਣੇ ਸਾਥੀਆਂ ਨਾਲ ਪੁਈ ਓ, ਲਾਂਟਾਊ ਟਾਪੂ ਤੋਂ ਰਵਾਨਾ ਹੋਇਆ| ਜਦ ਉਹ ਚੀ ਮਾ ਵਾਨ ਵਿੱਚੋਂ ਲੰਘ ਰਿਹਾ ਸੀ ਤਾਂ ਇੱਕ ਜੰਗਲੀ ਮੱਖੀ ਦੁਆਰਾ ਡੰਗੇ ਜਾਣ ਕਾਰਨ ਉਹ ਬੇਹੋਸ਼ ਹੋ ਗਿਆ। ਸਾਥੀ ਸਟਾਫ ਨੇ ਮਦਦ ਲਈ ਪੁਲਿਸ ਨੂੰ ਫੋਨ ਕੀਤਾ ਜਿਸ ਤੋ ਬਾਅਦ ਫਲਾਇੰਗ ਸਰਵਿਸ ਟੀਮ ਦੇ ਹੈਲੀਕਾਪਟਰ ਨੇ ਮੌਕੇ ‘ਤੇ ਪਹੁੰਚ ਕੇ ਬੇਹੋਸ਼ ਪੀੜਤ ਨੂੰ ਐਮਰਜੈਂਸੀ ਇਲਾਜ ਲਈ ਹਸਪਤਾਲ ਭੇਜਿਆ, ਪਰ ਉਸ ਨੂੰਹਸਪਤਾਲ ਵਿਚ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ ਗਿਆ।