ਹਾਂਗਕਾਂਗ ‘ਚ ‘ਸਿੱਖ ਧਰਮ ‘ਚ ਬੀਬੀਆਂ ਦਾ ਯੋਗਦਾਨ’ ਵਿਸ਼ੇ ‘ਤੇ ਸੈਮੀਨਾਰ

0
132

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ‘ਸਿੱਖ ਧਰਮ ‘ਚ ਬੀਬੀਆਂ ਦਾ ਯੋਗਦਾਨ’ ਵਿਸ਼ੇ ‘ਤੇ ਕਰਵਾਏ ਗਏ ਸੈਮੀਨਾਰ ‘ਚ ਸਿੱਖ ਇਤਿਹਾਸ ਵਿਚ ਬੀਬੀਆਂ ਦੇ ਵੱਡਮੁੱਲੇ ਯੋਗਦਾਨ ਅਤੇ ਸਿੱਖ ਫਲਸਫੇ ਅਨੁਸਾਰ ਸਮਾਜ ‘ਚ ਔਰਤਾਂ ਦੀ ਬਰਾਬਰੀ ਦੇ ਹੱਕ ‘ਤੇ ਖੁੱਲ੍ਹੀ ਵਿਚਾਰ ਚਰਚਾ ਕਰਦਿਆਂ ਸੰਗਤਾਂ ‘ਚ ਜਾਗਰਤੀ ਪੈਦਾ ਕਰਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ | ਇਸ ਮੌਕੇ ਭਾਈ ਗੁਰਮੇਲ ਸਿੰਘ, ਰਾਜਵਿੰਦਰ ਸਿੰਘ, ਜਸਵਿੰਦਰ ਸਿੰਘ, ਮਨਸੀਰਤ ਕੌਰ, ਕੁਲਦੀਪ ਕੌਰ, ਸੰਦੀਪ ਕੌਰ, ਕਿਰਨਜੀਤ ਕੌਰ, ਸੁਮੀਤ ਕੌਰ ਅਤੇ ਗੁਰਸਾਹਿਬ ਸਿੰਘ ਆਦਿਕ ਬੁਲਾਰਿਆਂ ਵਲੋਂ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਗੁਜਰੀ ਜੀ, ਬੀਬੀ ਭਾਨੀ ਜੀ, ਬਹਾਦਰ ਸ਼ਰਨ ਕੌਰ ਜੀ, ਮਾਤਾ ਖੀਵੀ ਜੀ, ਮਾਈ ਭਾਗ ਕੌਰ ਜੀ, ਬੀਬੀ ਅਮਰੋ ਜੀ ਸਮੇਤ ਬਹੁਤ ਸਾਰੀਆਂ ਸਿੱਖ ਇਸਤਰੀ ਸ਼ਖ਼ਸੀਅਤਾਂ ਦੇ ਜੀਵਨ ਇਤਿਹਾਸ ਦੀ ਸਾਂਝ ਪਾਉਂਦਿਆਂ ਸਿੱਖ ਸਿਧਾਂਤਾਂ ਪ੍ਰਤੀ ਸੰਗਤਾਂ ਵਿਚ ਚੇਤਨਤਾ ਪੈਦਾ ਕੀਤੀ ਗਈ | ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਪਟਿਆਲਾ ਅਤੇ ਸਕੱਤਰ ਬਲਜੀਤ ਸਿੰਘ ਸਮੇਤ ਹਾਜ਼ਰ ਪ੍ਰਬੰਧਕਾਂ ਅਤੇ ਪਤਵੰਤਿਆਂ ਵਲੋਂ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ |