ਗੁਰਦੁਆਰਾ ਖ਼ਾਲਸਾ ਦੀਵਾਨ (ਹਾਂਗਕਾਂਗ) ਦੇ ਨਵੇਂ ਪ੍ਰਬੰਧਕੀ ਬੋਰਡ ਦੀ ਚੋਣ

0
187

ਹਾਂਗਕਾਂਗ (ਜੰਗ ਬਹਾਦਰ ਸਿੰਘ)-ਗੁਰਦੁਆਰਾ ਖ਼ਾਲਸਾ ਦੀਵਾਨ (ਹਾਂਗਕਾਂਗ) ਦੇ 5 ਮੈਂਬਰੀ ਪ੍ਰਬੰਧਕੀ ਬੋਰਡ ਦੀ ਹੋਈ ਚੋਣ ਵਿਚ ਭਾਈ ਸੁੱਖਾ ਸਿੰਘ ਗਿੱਲ, ਮੁਖਤਾਰ ਸਿੰਘ ਚਾਹਲ, ਬਲਵਿੰਦਰ ਸਿੰਘ ਕੋਟਲਾ, ਬਲਜਿੰਦਰ ਸਿੰਘ ਦਸਮੇਸ਼ ਨਗਰ ਅਤੇ ਜੁਝਾਰ ਸਿੰਘ ਜੋਏਕੇ ਨੂੰ ਹੈੱਡ ਗ੍ਰੰਥੀ ਗਿਆਨੀ ਅਸ਼ਪਾਲ ਸਿੰਘ ਵਲੋਂ ਸੰਵਿਧਾਨ ਮੁਤਾਬਿਕ ਕਾਰਜ ਕਰਨ ਦੀ ਸਹੁੰ ਚੁਕਾਈ ਗਈ |

ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਪਟਿਆਲਾ, ਸਕੱਤਰ ਬਲਜੀਤ ਸਿੰਘ, ਖਜ਼ਾਨਚੀ ਜਗਜੀਤ ਸਿੰਘ ਚੋਹਲਾ ਸਾਹਿਬ, ਅਮਰਜੀਤ ਸਿੰਘ ਸਿੱਧੂ, ਗੁਰਨਾਮ ਸਿੰਘ ਸ਼ਾਹਪੁਰ, ਬਲਜੀਤ ਸਿੰਘ ਚੋਹਲਾ ਸਾਹਿਬ, ਵੱਸਣ ਸਿੰਘ ਮੱਲਮੋਹਰੀ, ਦਲਜੀਤ ਸਿੰਘ ਜ਼ੀਰਾ, ਗੁਰਦੇਵ ਸਿੰਘ ਮਾਲੂਵਾਲ, ਸਤਪਾਲ ਸਿੰਘ ਮਾਲੂਵਾਲ, ਜਗਰੂਪ ਸਿੰਘ ਸੰਗਤਪੁਰਾ ਤੇ ਕੁਲਦੀਪ ਸਿੰਘ ਮਾਲੂਵਾਲ ਸਮੇਤ ਸਿੱਖ ਭਾਈਚਾਰੇ ਦੇ ਪਤਵੰਤੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ |