ਸੰਗਤ ਨੇ ਬੂਟੇ ਲਗਾ ਕੇ ਮਨਾਇਆ ਵਾਤਾਵਰਣ ਦਿਵਸ

0
62

ਹਾਂਗਕਾਂਗ ਸੰਗਤਾਂ ਨੇ ਬੂਟੇ ਲਗਾ ਕੇ ਮਨਾਇਆ ਸਿੱਖ ਵਾਤਾਵਰਣ ਦਿਵਸ

ਹਾਂਗਕਾਂਗ (ਪੰਜਾਬੀ ਚੇਤਨਾ) : ਬੀਤੇ ਐਤਵਾਰ ਹਾਂਗਕਾਂਗ ਸਰਕਾਰ ਵੱਲੋਂ ਹਰ ਸਾਲ ਦੀ ਤਰਾਂ ਹੀ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਹਾਂਗਕਾਂਗ ਦੇ ਸਾਈਕੁੰਗ ਇਲਾਕੇ ਦੇ ਪਹਾੜਾਂ ਵਿੱਚ ਬੂਟੇ ਲਗਾਏ ਗਏ। ਇਸ ਵਿਚ ਹਾਂਗਕਾਂਗ ਗੁਰਦੁਆਰਾ ਖ਼ਾਲਸਾ ਦੀਵਾਨ ਵੱਲੋਂ ਵੀ ਇੱਕ ਜੱਥੇ ਦੇ ਰੂਪ ਵਿੱਚ ਕਰੀਬ 40 ਵਿਅਕਤੀਆਂ ਨੇ ਹਿੱਸਾ ਲਿਆ । 2 ਸਾਲ ਕਰੋਨਾ ਕਾਰਨ ਇਸ ਮੁਹਿੰਮ ਵਿੱਚ ਆਈ ਰੁਕਾਵਟ ਤੋ ਬਾਅਦ ਵੱਡੀ ਗਿਣਤੀ ਵਿੱਚ ਹਾਂਗਕਾਂਗ ਦੇ ਲੋਕ ਬੂਟੇ ਲਾਉਣ ਪਹੁੰਚੇ ਹੋਏ ਸਨ। ਇਸ ਕਾਰਨ ਪ੍ਰਤੀ ਵਿਅਕਤੀ ਸਿਰਫ ਇੱਕ ਬੂਟਾ ਹੀ ਲਾਉਣ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਅਜਿਹਾ ਨਹੀਂ ਸੀ ਹੁੰਦਾ। ਉਸ ਸਮੇਂ ਹਰ ਵਿਅਕਤੀ ਕਰੀਬ 4-5 ਬੂਟੇ ਆਮ ਹੀ ਲਗਾ ਦਿੰਦਾ ਸੀ। ਇਸ ਸਮਾਗਮ ਤੋਂ ਗੁਰਮੇਲ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਅਤੇ ਪੂਰੀ ਸੰਗਤ ਨੇ ਇੱਕ ਵਾਰ ਫਿਰ ਨਿਜੀ ਰੂਪ ਵਿਚ ਵਾਤਾਵਰਣ ਪ੍ਰਤੀ ਹੋਰ ਸੁਚੇਤ ਹੋਰ ਦਾ ਪ੍ਰਣ ਲਿਆ ਤੇ ਹੋਰ ਇਸ ਤਰ੍ਹਾਂ ਦੇ ਸਮਾਗਮ ਕਰਨ ਦਾ ਫੈਸਲਾ ਕੀਤਾ। ਯਾਦ ਰਹੇ ਸਿੱਖਾਂ ਵੱਲੋ ਗੁਰੁ ਹਰ ਰਾਏ ਸਾਹਿਬ ਜੀ ਦੇ ਗੁਰ ਗੱਦੀ ਦਿਵਸ 14 ਮਾਰਚ ਨੂੰ ਸਿੱਖ ਵਾਤਾਵਰਣ ਦਿਵਸ ਵਜੋਂ ਸਾਰੀ ਦੁਨੀਆਂ ਵਿਚ ਮਨਾਇਆ ਜਾਂਦਾ ਹੈ।

ਗੁਰਮੇਲ ਸਿੰਘ ਅਤੇ ਜਗਜੀਤ ਸਿੰਘ ਸੰਧੂ ਦੋ ਕਾਫੀ ਸਾਲਾਂ ਤੋਂ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ , ਦਾ ਅਦਾਰਾ ਪੰਜਾਬੀ ਚੇਤਨਾ ਵਲੋਂ ਧੰਨਵਾਦ ਕੀਤਾ ਜਾਂਦਾ ਹੈ।

ਇਸ ਪ੍ਰੋਗਰਾਮ ਵਿੱਚ ਇਹਨਾਂ ਤੋਂ ਇਲਾਵਾ ਹੋਰ ਵਾਤਾਵਰਨ ਪ੍ਰੇਮੀਆਂ ਅਮਰਜੀਤ ਸਿੰਘ ਸਿੱਧੂ, ਜਰਨੈਲ ਸਿੰਘ, ਮਲਕੀਤ ਸਿੰਘ ਮੁੰਡਾਪਿੰਡ, ਨਿਸ਼ਾਨ ਸਿੰਘ, ਰੇਸ਼ਮ ਸਿੰਘ ਸੁਖਾਨੰਦ, ਗੁਰਵਿੰਦਰ ਸਿੰਘ, ਗੁਰਜੀਤ ਸਿੰਘ ਪੰਜੇਟਾ, ਪਿਆਰਾ ਸਿੰਘ ਗਿੱਲ, ਐਰਨ ਕੌਰ, ਰਵਿੰਦਰ ਕੌਰ ਪੰਜੇਟਾ, ਸੰਦੀਪ ਕੌਰ ਟਿਵਾਣਾ ਅਤੇ ਨਵਤੇਜ ਸਿੰਘ ਅਟਵਾਲ , ਹੋਰ ਵੀਰਾਂ, ਭੈਣਾਂ ਅਤੇ ਬੱਚਿਆਂ ਨੇ ਹਿੱਸਾ ਲਿਆ।


ਬੂਟੇ ਲਾਉਣ ਦੀ ਵੀਡੀਓ