ਡਾ: ਜਸਵਿੰਦਰ ਸਿੰਘ 2010 ਤੋਂ ਸਿੱਖ ਅਧਿਐਨ ਅਤੇ ਸਿੱਖੀ ਅਧਿਆਪਨ ਵਿੱਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ ਤੋਂ ਧਾਰਮਿਕ ਅਧਿਐਨ ਵਿੱਚ ਡਾਕਟਰੀ ਕੀਤੀ ਹੈ। ਉਨ੍ਹਾਂ ਨੇ ਇੱਕ ਸਹਾਇਕ ਪ੍ਰੋਫੈਸਰ ਵਜੋਂ ਵੀ ਸੇਵਾ ਨਿਭਾਈ। ਗੁਰੂ ਅੰਗਦ ਦੇਵ ਕਾਲਜ,ਸ੍ਰੀ ਖਡੂਰ ਸਾਹਿਬ, ਪੰਜਾਬ ਤੋਂ ਪਹਿਲਾਂ ਸੈਂਟਰਲ ਸਿੱਖ ਗੁਰਦੁਆਰਾ ਬੋਰਡ, ਸਿੰਗਾਪੁਰ ਵਿੱਚ ਵਿਖੇ ਵੀ ਸੇਵਾਵਾਂ ਨਿਭਾਈਆਂ ।

ਮੌਜੂਦਾ ਸਮੇਂ ਵਿੱਚ ਉਹ ਨਾ ਸਿਰਫ ਹਾਂਗ ਕਾਂਗ ਦੀ ਸਿੱਖ ਸੰਗਤ ਨੂੰ ਬਲਕਿ ਵਿਸ਼ਵ ਪੱਧਰ ‘ਤੇ ਵੀ ਆਨਲਾਈਨ ਕਲਾਸਾਂ ਰਾਹੀਂ ਸਿੱਖ ਅਧਿਐਨ ਤੋਂ ਇਲਾਵਾ ਵੱਖ-ਵੱਖ ਲੇਖ,ਖੋਜ ਪੱਤਰ ਅਤੇ ਸਿੱਖ ਸ਼ਖਸੀਅਤਾਂ ਨੂੰ ਪ੍ਰਕਾਸ਼ਿਤ ਕਰ ਚੁੱਕੇ ਹਨ। ਗਿਆਨੀ ਪ੍ਰਤਾਪ ਸਿੰਘ, ਗੁਰੂ ਨਾਨਕ ਬਾਣੀ ਦੇ ਸੰਕਲਪ ਅਤੇ ਭਾਈ ਕਾਹਨ ਸਿੰਘ ਨਾਭਾ ਬਾਰੇ ਉਨ੍ਹਾਂ ਦੀਆਂ ਪੰਜ ਪੁਸਤਕਾਂ ਨੂੰ ਸਮਾਜ ਵੱਲੋਂ ਬਹੁਤ ਪ੍ਰਸ਼ੰਸਾ ਮਿਲੀ ਹੈ। ਗੁਰੂ ਤੇਗ ਬਹਾਦਰ ਜੀ ਦੇ ਗੁਣਾਂ ਅਤੇ ਕਦਰਾਂ-ਕੀਮਤਾਂ ਬਾਰੇ ਇਹ ਪ੍ਰਕਾਸ਼ਨ ਸਾਨੂੰ ਗਿਆਨ ਨਾਲ ਜੁੜਨ ਦੇ ਯੋਗ ਬਣਾਉਣ ਲਈ ਇੱਕ ਉੱਤਮ ਉਪਰਾਲਾ ਹੈ।

ਅਦਾਰਾ ਪੰਜਾਬੀ ਚੇਤਨਾ ਡਾ.ਜਸਵਿੰਦਰ ਸਿੰਘ ਦੀ ਸੰਗਤ ਵਿੱਚ ਸਿੱਖੀ ਨੂੰ ਵਚਨਬੱਧਤਾ ਅਤੇ ਲਗਨ ਨਾਲ ਪ੍ਰਚਾਰਨ ਲਈ ਸ਼ਲਾਘਾ ਕਰਦਾ ਹੈ।

ਇਸ ਵੇਲੇ ਡਾ. ਜਸਵਿੰਦਰ ਸਿੰਘ ਖਾਲਸਾ ਦੀਵਾਨ ਸਿੱਖ ਟੈਂਪਲ ਹਾਂਗਕਾਂਗ ਵਿੱਚ ਬਤੌਰ ਮੈਨੇਜਰ ਦੀਆਂ ਸੇਵਾਵਾਂ ਨਿਭਾਅ ਰਹੇ ਹਨ!

ਆਪ ਜੀ ਇਹ ਸਾਰੀਆਂ ਕਿਤਾਬਾਂ ਕੇ ਜੀ ਗ੍ਰਾਫਿਕਸ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਾਪਤ ਕਰ ਸਕਦੇ ਹੋ