ਹਾਂਗਕਾਂਗ ਕਸਟਮ ਨੇ 130 ਕਿਲੋ ਅਫੀਮ ਫੜੀ

0
305
ਹਾਂਗਕਾਂਗ ਕਸਟਮ ਨੇ 130 ਕਿਲੋ ਅਫੀਮ ਫੜੀ

ਹਾਂਗਕਾਂਗ(ਪੰਜਾਬੀ ਚੇਤਨਾ) : ਹਾਂਗਕਾਂਗ ਕਸਟਮ ਅਧਿਕਾਰੀਆਂ ਅਨੁਸਰ ਉਨਾਂ ਨੇ 2 ਨਸ਼ਾ ਤਕਸਕਰੀ ਦੀਆਂ ਘਟਨਾਵਾਂ ਦਾ ਪਰਦਾ ਫਾਸ਼ ਕੀਤਾ ਹੈ। ਇਕ ਘਟਨਾ ਵਿਚ 130 ਕਿਲੋ ਅਫੀਮ ਅਤੇ ਦੂਜੀ ਘਟਨਾ ਵਿਚ 16 ਕਿਲੋ ਟੈਕਾਮੀਨ ਫੜੀ ਹੈ। ਇਨ੍ਹਾ ਦੀ ਬਜਾਰੀ ਕੀਮਤ 2ਕੋਰੜ 48ਲੱਖ ਡਾਰਲ ਬਣਦੀ ਹੈ।ਅਫੀਮ ਨੂੰ ਪਾਕਿਤਸਾਨ ਤੋ ਕਾਰਗੋ ਰਾਹੀ ਭੇਜਿਆ ਗਿਆ ਸੀ। ਅਧਿਕਾਰੀਆਂ ਅਨੁਸਾਰ ਇਹ ਅਫੀਮ ਹਾਂਗਕਾਂਗ ‘ਚ ਨਹੀ ਵਰਤੀ ਜਾਣੀ ਸੀ ਸਗੋ ਅਗੋ ਕਿਸੇ ਹੋਰ ਦੇਸ਼ ਭੇਜੀ ਜਾਣੀ ਸੀ। ਟੈਕਾਮੀਨ ਨੂੰ ਬੈਲਜੀਅਮ ਤੋ ਭੇਜਿਆ ਗਿਆ ਸੀ।ਕਸਟਮ ਅਤੇ ਪੁਲੀਸ ਹੋਰ ਜਾਚ ਕਰ ਰਹੀ ਹੈ।