ਮਾਸਕਾਂ ਤੋਂ ਮੁਕਤੀ

0
357
ਮਾਸਕਾਂ ਤੋਂ ਮੁਕਤੀ

ਹਾਂਗਕਾਂਗ(ਪੰਜਾਬੀ ਚੇਤਨਾ) : ਹਾਂਗਕਾਂਗ ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਕੱਲ (1 ਮਾਰਚ) ਤੋਂ ਮਾਸਕ ਪਾਉਣ ਕਾਨੂਨੀ ਜਰੂਰੀ ਨਹੀ ਹੈ। ਹੁਣ ਘਰ ਤੋ ਬਾਹਰ ਜਾਂ ਕਿਸੇ ਇਮਾਰਤ ਦੇ ਅੰਦਰ ਮਾਸਕ ਪਾਉਣ ਦੀ ਲੋੜ ਨਹੀ। ਇਥੌ ਤੱਕ ਕਿ ਅਵਾਜਈ ਦੇ ਸਾਧਨਾਂ ਵਿਚ ਸਵਾਰ ਹੋਣ ਸਮੇਂ ਵੀ ਮਾਸਕ ਤੋ ਛੂਟ ਹੋਵੇਗੀ। ਅਜੇ ਵੀ ਹਸਪਤਾਲਾਂ ਆਦਿ ਵਿਚ ਜਾਣ ਸਮੇਂ ਮਾਸਕ ਪਾਉਣਾਂ ਜਰੂਰੀ ਹੋਵੇਗਾ। ਯਾਦ ਰਹੇ ਕੋਰਨਾ ਮਾਹਾਮਾਰੀ ਦੇ ਸੁਰੂ ਹੋਣ ਤੋਂ ਬਾਅਦ ਹਾਂਗਕਾਂਗ ਸਰਕਾਰ ਨੇ 29 ਜੁਲਾਈ 2020 ਨੂੰ ਮਾਸਕ ਪਾਉਣਾ ਕਾਨੂਨੀ ਜਰੂਰੀ ਕਰ ਦਿਤਾ ਸੀ, ਅਜਿਹਾ ਨਾ ਕਰਨ ਤੇ 5000 ਡਾਲਰ ਜੁਰਮਾਨਾ ਕੀਤਾ ਜਾਦਾ ਸੀ। ਬੀਤੇ ਕੱਲ ਹਾਂਗਕਾਂਗ ਦੇ ਗੁਆਢੀ ਮਕਾਓ ਨੇ ਮਾਸਕ ਪਾਉਣ ਵਾਲੇ ਕਾਨੂੰਨ ਨੂੰ ਰੱਦ ਕਰ ਦਿਤਾ ਗਿਆ ਸੀ। ਹੁਣ ਹਾਂਗਕਾਂਗ ਵਿਚ ਕੋਰਨਾ ਸਬੰਧੀ ਲਗਭਗ ਸਭ ਪਾਬੰਦੀਆਂ ਖਤਮ ਹੋ ਗਈਆਂ ਹਨ।