ਪੱਗ ਬਨਾਮ ਹਿਲਮਟ

0
250

ਡਾਕੀਆ :~ ਪੱਗ ਬਨਾਮ ਹਿਲਮਟ ! ਮੈਂ ਸ਼ੋਸ਼ਲ ਮੀਡੀਆ ਤੇ ਪੱਗ ਦੀ ਥਾਂ ਹਿਲਮਟ ਦੀ ਚਰਚਾ ਸੁਣ ਰਿਹਾ ਹਾਂ। ਮੈਂ ਸਾਬਕਾ ਫੌਜੀ ਹਾਂ। ਸਿੱਖ ਫੌਜੀਆਂ ਨੂੰ ਹਿਲਮਟ ਦੀ ਕੋਈ ਲੋੜ ਨਹੀਂ। ਕਿਉਂਕਿ ਫੌਜੀ ਪੱਗ ਸੱਤ ਗਜ ਲੰਮੀ ਮੋਟੇ ਕੱਪੜੇ ਦੀ ਹੁੰਦੀ ਹੈ। ਪੱਗ ਥੱਲੇ ਫਿੱਫਟੀ ਵੀ ਸੱਤ ਗਜ ਦੀ ਹੁੰਦੀ ਹੈ ਪਰ ਵਿਚਾਲਿਓਂ ਪਾੜੀ ਹੁੰਦੀ ਹੈ। ਜਦੋਂ ਕਿ ਗੈਰ ਫੌਜੀਆਂ ਦੀ ਪੱਗ ਜਰੂਰਤ ਮੁਤਾਬਿਕ ਲੰਮੀ, ਛੋਟੀ, ਭਾਰੀ ਜਾਂ ਮੋਟੀ ਪਤਲੀ ਹੁੰਦੀ ਹੈਂ। ਗੈਰ ਫੌਜੀਆਂ ਦੀ ਫਿੱਫਟੀ ਰੀਬਨ ਹੁੰਦਾ ਹੈ ਜਿਹੜਾ ਫੌਜੀ ਦੀ ਇਕ ਫਿੱਫਟੀ ਵਿੱਚੋਂ ਭਲਾਂ ਸੌ ਗੈਰ ਫੌਜੀ ਫਿੱਫਟੀਆਂ ਬਣਾ ਲਵੋ। ਇਸ ਕਰਕੇ ਫੌਜੀਆਂ ਦੀ ਪੱਗ ਤੇ ਗੈਰ ਫੌਜੀਆਂ ਦੀ ਪੱਗ ਵਿੱਚ ਬਹੁਤ ਫਰਕ ਹੈ। ਲੜਾਈ ਵਿੱਚ ਜਾਂ ਆਮ ਹਾਲਤ ਵਿੱਚ ਹਿਲਮਟ ਕਦੇ ਵੀ ਗੋਲੀ ਤੋਂ ਨਹੀਂ ਬਚਾ ਸੱਕਦਾ। ਜਦੋਂ ਮਣ ਮਣ ਦੇ ਗੋਲੇ ਡਿੱਗਦੇ ਹੋਣ ੳਹ ਗੋਲੇ ਤਾਂ ਟੈਂਕ ਉਡਾ ਦਿੰਦੇ ਹਨ ਤਾਂ ਹਿਲਮਟ ਕੀ ਚੀਜ ਹੈ? ਜਿਹੜੇ ਕਹਿੰਦੇ ਹਨ ਹਿਲਮਟ ਵਿੱਚ ਕੈਮਰਾ ਨਾਈਟ ਵੀਜ਼ਨ ਤੇ ਸੈਂਸਰ ਲੱਗਾ ਹੁੰਦਾ ਹੈ ਇਹੋ ਜਿਹਾ ਕੁਛ ਵੀ ਨਹੀਂ ਹੁੰਦਾ। ਜੇ ਲਾਉਣਾ ਵੀ ਪੈ ਜਾਵੇ ਤਾਂ ਸਾਰਾ ਕੁਛ ਪੱਗ ਪੱਗ ਤੇ ਵੀ ਲੱਗ ਸੱਕਦਾ ਹੈ। ਮੈਂ ਖੁਦ ਪੱਗ ਉਤੇ ਇੰਮਫਰਾਰਿੱਡ ( ਰਾਤ ਨੂੰ ਦੇਖਣ ਵਾਲੀ ਦੂਰਬੀਨ ) ਲਾਉਂਦਾ ਰਿਹਾ ਹਾਂ ਪੱਗ ਨਾਲ ਕੋਈ ਦਿੱਕਤ ਨਹੀਂ ਆਈ। ਹਿਲਮਟ ਸਿੱਖਾਂ ਦੀ ਹਿਫਾਜ਼ਤ ਵਾਸਤੇ ਨਹੀਂ ਇਹ ਸਾਡੀ ਹੋਂਦ ਨੂੰ ਖਤਮ ਕਰਨ ਦੀ ਗਹਿਰੀ ਚਾਲ ਹੈ। ਕਿਉਂਕਿ ਦਿੱਲੀ,ਬੰਬੇ, ਹੈਦਰਾਬਾਦ ਜਾਂ ਕਲਕੱਤੇ ਟੋਪੀਆਂ ਵਾਲਿਆਂ ਵਿਚ ਪੱਗ ਬੰਨ੍ਹਕੇ ਮੋਟਰਸਾਈਕਲ ਤੇ ਜਾਂਦਾ ਸਰਦਾਰ ਇਹਨਾਂ ਦੀਆਂ ਅੱਖਾਂ ਵਿੱਚ ਕੰਡੇ ਵਾਂਗੂੰ ਚੁੰਭਦਾ ਹੈ। ਪਹਿਲਾਂ ਇਹਨਾ ਨੇ ਪੰਜਾਬ ਤੇ ਹਮਲਾ ਕਰਕੇ ਛੋਟਾ ਕੀਤਾ। ਇਤਿਹਾਸ ਵਿਗਾੜਿਆ ਹਵਾ ਪਾਣੀ ਖਰਾਬ ਕੀਤਾ। ਪਾਣੀ ਖੋਹਿਆ ਤੇ ਹੁਣ ਸਾਡੀ ਪੱਗ ਨੂੰ ਹੱਥ ਪਾ ਲਿਆ! ਇਹ ਸਾਰਾ ਬਹਾਨਾ ਹੈ ਕਿ ਸਿੱਖ ਫੌਜੀਆਂ ਦੀ ਹਿਫਾਜ਼ਤ ਵਾਸਤੇ ਹੈ। ਜੇ ਸਿੱਖ ਫੌਜੀਆਂ ਨੂੰ ਹਿਫਾਜ਼ਤ ਵਾਸਤੇ ਕੋਈ ਸਹਾਇਤਾ ਚਾਹੀਦੀ ਹੋਵੇਗੀ ਤਾਂ ਫੌਜੀ ਖੁਦ ਮੰਗਣਗੇ ਜਿਵੇਂ ਪਹਿਲਾਂ ਮੰਗਦੇ ਆਏ ਹਨ। ਸਿਵਲੀਅਨਾ ਨੂੰ ਫੌਜ ਵਿੱਚ ਦਖਲ ਦੇਣ ਦੀ ਕੀ ਲੋੜ ਹੈ? ਭਾਰਤ ਅਮਰੀਕਾ, ਕਨੇਡਾ ਜਾਂ ਯੂਰਪ ਨਾਲੋਂ ਅੱਗੇ ਨਹੀਂ ਬਲਕਿ 40_50 ਸਾਲ ਪਿੱਛੇ ਹਾਂ। ਜਦੋਂ ਉਥੋਂ ਦੇ ਸਿੱਖ ਫੌਜੀ ਪੱਗ ਬੰਨ੍ਹਦੇ ਹਨ ਤਾਂ ਸਾਡੇ ਦੇਸ਼ ਵਿੱਚ ਇਹ ਪੱਗ ਤੇ ਨਿਸ਼ਾਨਾ ਕਿਓ ਸਾਧ ਰਹੇ ਹਨ ? ਅੱਜ ਇਹ ਪੱਗ ਬੰਨ੍ਹਣ ਤੇ ਪਾਬੰਦੀ ਲਗਾ ਸੱਕਦੇ ਹਨ ਤਾਂ ਕੱਲ੍ਹ ਨੂੰ ਦਾੜ੍ਹੀ ਤੇ ਵੀ ਪਾਬੰਦੀ ਲੱਗਾ ਦੇਣਗੇ। ਮੈ ਪੈਰਾਸੂਟ ਵਿੱਚ ਵੀ ਨੌਕਰੀ ਕੀਤੀ ਹੈ। ਹਵਾਈ ਜਹਾਜ ਤੋ।ਛਾਲ ਮਾਰਨ ਸਮੇਂ ਪੈਰਾਸ਼ੂਟ ਤੇਜੀ ਨਾਲ ਹੇਠਾਂ ਆਉਂਦਾ ਹੈ ਤੇ ਉਸ ਵਕਤ ਵੀ ਹਿਲਮਟ ਨਹੀਂ ਪਾਇਆ ਤੇ ਪੱਗ ਤੇ ਠਾਠੀ ਬੰਨ੍ਹ ਲੈਂਦੇ ਸੀ। ਟਾਟਰਾ ਕੰਪਨੀ ਨੇ ਇਕ ਬੁਲੈਟ ਪਰੂਫ ਪਟਕਾ ਬਣਾਇਆ ਸੀ ਪਰ ਉਹ ਗੋਲੀ ਰੋਕ ਨਹੀਂ ਸਕਿਆ। ਹਿਲਮਟ ਰੋੜੇ ਕੰਕਰ ਪੱਥਰ ਵਾਸਤੇ ਗੋਲੀ ਵਾਸਤੇ ਨਹੀਂ। ਪੱਗ ਕੋਈ ਸੱਤ ਗਜ ਦਾ ਕੱਪੜਾ ਨਹੀਂ ਇਹ ਸਾਡੇ ਸਿਰ ਦਾ ਤਾਜ ਹੈ, ਜੇ ਸਾਡਾ ਤਾਜ ਹੀ ਲਹਿ ਗਿਆ ਤਾਂ ਅਸੀਂ ਬਾਦਸ਼ਾਹ ਕਿਵੇਂ ਕਹਾਂਵਾਂਗੇ? ਪੱਗ ਸਾਡੀ ਵੱਖਰੀ ਕੌਮ ਦੀ ਪਹਿਚਾਣ ਹੈ ਇਹ ਸਾਡੀ ਵੱਖਰੀ ਪਛਾਣ ਖਤਮ ਕਰਨਾ ਚਾਹੁੰਦੇ ਹਨ। ਹੋ ਸੱਕਦਾ ਇਹ ਹੁਕਮ ਪੁਲੀਸ ਤੇ ਲਾਗੂ ਕਰਨ ਤੇ ਫਿਰ ਆਮ ਜੰਤਾ ਤੇ। ਇਸ ਕਰਕੇ ਹਰ ਸਿੱਖ ਨੂੰ ਇਸਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਕਿ ਬਾਅਦ ਵਿੱਚ ਪੱਛਤਾਉਣਾ ਨਾ ਪਵੇ। 1982 ਵਿੱਚ ਭਰਪੂਰ ਸਿੰਘ ਬਲਬੀਰ ਨੇ ਕਿਹਾ ਸੀ ਕਿ ਇਹ ਸਾਡਾ ਚਿਹਰਾ ਮੋਹਰਾ ਖਤਮ ਕਰਨਗੇ ਸੋ ਸੁਰੂ ਕਰ ਦਿੱਤਾ ਵੀਡੀਓ ਯੂ ਟਿਊਬ ਤੇ ਦੇਖ ਸੱਕਦੇ ਹੋ। ਲਾਲਾ ਜਗਤ ਨਾਰਾਇਣ ਨੇ ਨਾਹਰਾ ਲਾਇਆ ਸੀ ” ਦੁੱਕੀ ਤਿੱਕੀ ਖਹਿਣ ਨੀ ਦੇਣੀ, ਸਿਰ ਤੇ ਪਗੜੀ ਰਹਿਣ ਨੀ ਦੇਣੀ” ਉਸਨੇ ਤਾਂ ਨਾਹਰਾ ਲਾਇਆ ਸੀ ਪਰ ਏਹ ਤਾਂ ਪੱਗ ਲੁਹਾਉਣ ਲੱਗ ਪਏ! ਬਾਅਦ ਵਿੱਚ ਲਾਲਾ ਜਗਤ ਨਾਰਾਇਣ ਨੂੰ ਇਸ ਪੱਗ ਵਿਰੋਧੀ ਨਾਹਰੇ ਦੀ ਕੀਮਤ ਜਾਨ ਦੇ ਕੇ ਕੀਮਤ ਚੁਕਾਉਣੀ ਪਈ ਸੀ। ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਜਥੇਦਾਰ ਨੂੰ ਹੁਕਮ ਨਾਮਾ ਜਾਰੀ ਕਰਨਾ ਚਾਹੀਦਾ ਹੈ ਕਿ ਸਿੱਖ ਹਿਲਮਟ ਨਹੀਂ ਪਾਉਣਗੇ ਧੰਨਵਾਦ।
……. ਬਲਦੇਵ ਸਿੰਘ ਬੁੱਧ ਸਿੰਘ ਵਾਲਾ “ਹਾਂਗਕਾਂਗ”