ਸਿੱਖ ਸੰਗਤ ਨੇ ‘ਵਾਕ ਫਾਰ ਮਿਲੀਅਨਸ’ ‘ਚ ਹਿੱਸਾ ਲਿਆ ਤੇ ਲਾਇਆ ਚਾਹ ਪਕੌੜਿਆ ਦਾ ਲੰਗਰ

0
136

ਹਾਂਗਕਾਂਗ(ਪੰਜਾਬੀ ਚੇਤਨਾ) : ਬੀਤੇ ਕੱਲ ਹਾਂਗਕਾਂਗ ਵਿੱਚ ਕਰੋਨਾ ਕਾਰਨ 2 ਸਾਲ ਬਾਅਦ ਹੋਈ ਵਾਕ ਫਾਰ ਮਿਲੀਅਨਸ 2022-23 ਦਾ ਪ੍ਰਬੰਧ ਕੀਤਾ ਗਿਆ। ਇਸ ਵਿਚ ਹਾਂਗਕਾਂਗ ਦੇ ਹੋਰ ਭਾਈਚਾਰਿਆ ਸਮੇਤ ਸਿੱਖ ਸੰਗਤ ਨੇ ਵੀ ਹਿੱਸਾ ਲਿਆ। ਵਾਕ ਲਈ ਜੱਥੇ ਨੂੰ ਗੁਰੂ ਘਰ ਤੋਂ ਖਾਲਸਾ ਦੀਵਾਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਨਿਰਮਲ ਸਿੰਘ ‘ਪਟਿਆਲਾ’ ਜੀ ਵੱਲੋ ਵਿਦਾ ਕਰਨ ਸਮੇਂ ਗਿਆਨੀ ਪ੍ਰਗਟ ਸਿੰਘ ਜੀ ਨੇ ਅਰਦਾਸ ਕੀਤੀ। ਹਾਂਗਕਾਂਗ ਸਟੇਡੀਅਮ ਤੋ ਮਿੱਥੇ ਸਮੇਂ ਤੋਂ ਥੋੜੀ ਦੇਰੀ ਨਾਲ ਸੁਰੂ ਹੋਈ ਇਸ ਵਾਕ ਦਾ ਆਖਰੀ ਪੜਾਅ ਸੀ, ਅਬਰਡੀਨ ਕੰਟਰੀ ਪਾਰਕ ਵਿਜਟਰ ਸੈਂਟਰ। ਕਰੀਬ 3 ਘੰਟੇ ਦੇ ਸਫਰ ਦੌਰਾਨ ਜੱਥੇ ਦੀ ਅਗਵਾਈ 2 ਬੱਚੇ ਨਿਸ਼ਾਨ ਸਹਿਬ ਲੈ ਕੇ ਕਰਦੇ ਰਹੇ। ਜੱਥੇ ਵਿਚ ਸੰਗਤ ਵੱਲੋ ਪਹਿਨੇ ਖਾਸ ਪਹਿਰਾਵੇ ਅਤੇ ਅੱਗੇ ਚੱਲਦੇ ਨਿਸ਼ਾਨ ਸਹਿਬ ਨੇ ਕਈਆਂ ਨੂੰ ਤਸਵੀਰਾਂ ਖਿੱਚਣ ਲਈ ਉਤਸ਼ਾਹਤ ਕੀਤਾ। ਇਸ ਵਾਕ ਦੌਰਾਨ ਹਾਂਗਕਾਂਗ ਦੇ ਕਈ ਕੁਦਰਤੀ ਨਜਾਰੇ ਵੀ ਦੇਖਣ ਨੂੰ ਮਿਲੇ ਤੇ ਹੈਰਾਨੀ ਵੀ ਹੋਈ ਕਿ ਪੱਥਰਾਂ ਦੇ ਇਸ ਸਹਿਰ ਵਿਚ ਕਿੰਨੇ ਕੁਦਰਤੀ ਵੇਲ ਬੂਟੇ ਅਤੇ ਪੰਛੀ ਆਦਿ ਹਨ।


ਇਸ ਵਾਕ ਦੇ ਆਖਰੀ ਪੜਾਅ ਤੇ ਖਾਲਸਾ ਦੀਵਾਨ ਵੱਲੋ ਗਰਮ-2 ਚਾਹ ਅਤੇ ਪਕੌੜਿਆ ਦਾ ਲੰਗਰ ਲਾਇਆ ਗਿਆ, ਜਿਸ ਦਾ ਵਾਕ ਵਿਚ ਸ਼ਾਮਲ ਲੋਕਾਂ ਨੇ ਅਨੰਦ ਵੀ ਲਿਆ ਤੇ ਇਸ ਕੰਮ ਵੀ ਸਲਾਘਾ ਵੀ ਕੀਤੀ। ਉਨਾਂ ਲਈ ਇਹ ਵੱਖਰਾ ਵਰਤਾਰਾ ਸੀ। ਜਦ ਵਾਕ ਵਿਚ ਸਾਮਲ ਹਰ ਗਰੁੱਪ ਆਪਣੇ ਲੋਕਾਂ ਲਈ ਕੁਝ ਖਾਣ ਪੀਣ ਦਾ ਪ੍ਰਬੰਧ ਕਰਦਾ ਪਰ ਸਿੱਖ ਸੰਗਤ ਵੱਲੋ ਹਰ ਇਕ ਲਈ ਲੰਗਰ ਦਾ ਪ੍ਰਬੰਧ ਸੀ। ਕਈ ਇਸ ਸਮੇਂ ਚਾਹ ਦਾ ਕੱਪ ਫੜਦੇ ਝਿਜਕਦੇ ਵੀ ਦੇਖੇ ਗਏ। ਉਨਾਂ ਨੂੰ ਭੁਲੇਖਾ ਸੀ ਕਿ ਸਾਇਦ ਇਹ ਖਾਣ-ਪੀਣ ਦਾ ਸਮਾਨ ਮੁੱਲ ਵੇਚ ਰਹੇ ਹਨ, ਪਰ ਜਦ ਉਨਾਂ ਨੂੰ ਪਤਾ ਲਗਦਾ ਕਿ ਸੇਵਾ ਮੁਫਤ ਹੈ ਤਾਂ ਉਨਾਂ ਦੇ ਚਿਹਰੇ ਖਿੜ ਜਾਦੇ।ਇਸ ਲੰਗਰ ਦਾ ਅਨੰਦ ਜਿਥੇ ਆਮ ਲੋਕਾਂ ਨੇ ਲਿਆ ਉਥੇ ਹੀ ਇਸ ਵਾਕ ਦੇ ਪ੍ਰਬੰਧ ਵਿਚ ਲੱਗੇ ਪੁਲੀਸ ਕਰਮੀ, ਵਣ ਵਿਭਾਗ ਦੇ ਅਧਿਕਾਰੀ ਤੇ ਸਿਹਤ ਕਰਮੀਆਂ ਨੇ ਵੀ ਇਸ ਗਰਮ ਚਾਹ ਪਕੋੜਿਆ ਦਾ ਅਨੰਦ ਮਾਣਿਆ।
ਇਸ ਸਮਾਗਮ ਦੇ ਅੰਤ ਸਮੇਂ ਖਜਾਨਚੀ ਸ: ਜਗਜੀਤ ਸਿੰਘ ‘ਸੰਧੂ’ (ਚਹਿਲਾ ਸਹਿਬ) ਨੇ ਵਾਕ ਵਿਚ ਸ਼ਾਮਲ ਹੋਈ ਸੰਗਤ ਅਤੇ ਇਸ ਲਈ ਵੱਖ ਵੱਖ ਤਰਾਂ ਦਾ ਸਹਿਯੋਗ ਦੇਣ ਵਾਲੇ ਸੱਜਣਾ ਦਾ ਧੰਨਵਾਦ ਕੀਤਾ।

ਹੋਰ ਤਸਵੀਰਾਂ ਦੇਖਣ ਲਈ ਕਲਿਕ ਕਰੋ (10) Facebook