ਮਹਾਨ ਗ਼ਦਰੀ ਯੋਧੇ ਸੰਤ ਵਿਸਾਖਾ ਸਿੰਘ ਦਦੇਹਰ ਸਾਹਿਬ ਵਾਲਿਆਂ ਦੀ ਯਾਦ ‘ਚ ਸਮਾਗਮ

0
319

ਹਾਂਗਕਾਂਗ (ਜੰਗ ਬਹਾਦਰ ਸਿੰਘ)-ਭਾਰਤ ਦੀ ਜੰਗ-ਏ-ਆਜ਼ਾਦੀ ਦੇ ਮਹਾਨਾਇਕ, ਮਹਾਨ ਗ਼ਦਰੀ ਯੋਧੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸੰਤ ਵਿਸਾਖਾ ਸਿੰਘ ਦਦੇਹਰ ਸਾਹਿਬ ਦੀ ਯਾਦ ‘ਚ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਸਮਾਗਮ ਕਰਵਾਇਆ ਗਿਆ | ਦਦੇਹਰ ਸਾਹਿਬ ਨਗਰ ਤੋਂ ਹਾਂਗਕੰਗ ਦੇ ਵਸਨੀਕ ਭਾਈ ਕਰਨੈਲ ਸਿੰਘ, ਭਾਈ ਪਰਮਜੀਤ ਸਿੰਘ, ਲੱਖਾ ਸਿੰਘ ਅਤੇ ਸੁਖਵਿੰਦਰ ਸਿੰਘ ਦੇ ਪਰਿਵਾਰ ਵਲੋਂ ਕੀਤੇ ਉਪਰਾਲੇ ਸਦਕਾ ਮਨਾਏ ਗਏ ਇਸ ਦਿਹਾੜੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਦੀਵਾਨ ‘ਚ ਖ਼ਾਲਸਾ ਦੀਵਾਨ ਦੇ ਹਜ਼ੂਰੀ ਰਾਗੀ ਹੈੱਡ ਗ੍ਰੰਥੀ ਭਾਈ ਅਸ਼ਪਾਲ ਸਿੰਘ, ਪ੍ਰਗਟ ਸਿੰਘ ਅਤੇ ਲਵਪ੍ਰੀਤ ਸਿੰਘ ਦੇ ਜਥਿਆਂ ਨੇ ਗੁਰਬਾਣੀ ਗਾਇਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਕਥਾਵਾਚਕ ਭਾਈ ਹਰਪ੍ਰੀਤ ਸਿੰਘ ਅਲਗੋਂ ਵਲੋਂ ਸੰਗਤਾਂ ਨੂੰ ਸੰਤ ਵਿਸਾਖਾ ਸਿੰਘ ਦੇ ਜੀਵਨ ਤੇ ਸੰਘਰਸ਼ ਦੀ ਵਿਸਥਾਰਤ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਗਈ |