ਹਾਂਗਕਾਂਗ ਦੇ ਬੱਚਿਆਂ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ

0
158

ਹਾਂਗਕਾਂਗ (ਜੰਗ ਬਹਾਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਦੇ ਸਹਿਯੋਗ ਨਾਲ ਹਾਂਗਕਾਂਗ ਦੇ ਬੱਚਿਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਦੀਵਾਨ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਸਜਾਏ ਗਏ | ਦੁਪਹਿਰੇ ਧਾਰਮਿਕ ਪੇਂਟਿੰਗ ਮੁਕਾਬਲਿਆਂ ਤੋਂ ਬਾਅਦ ਰਾਤਰੀ ਦੇ ਦੀਵਾਨ ਮੌਕੇ ਬੱਚਿਆਂ ਵਲੋਂ ਰਹਿਰਾਸ ਸਾਹਿਬ, ਕੀਰਤਨ, ਕਵਿਤਾਵਾਂ ਅਤੇ ਲੈਕਚਰ ਦੀ ਸ਼ਾਨਦਾਰ ਪੇਸ਼ਕਾਰੀ ਉਪਰੰਤ ਅਰਦਾਸ ਦੀ ਸੇਵਾ ਨਿਭਾਈ ਗਈ | ਇਸ ਮੌਕੇ ਖ਼ਾਲਸਾ ਦੀਵਾਨ ਦੇ ਸਕੱਤਰ ਬਲਜੀਤ ਸਿੰਘ, ਟਰੱਸਟ ਦੇ ਮੈਨੇਜਰ ਗੁਲਬੀਰ ਸਿੰਘ ਬੱਤਰਾ ਅਤੇ ਟਰੱਸਟੀ ਬਾਵਾ ਸਿੰਘ ਢਿੱਲੋਂ ਵਲੋਂ ਬੱਚਿਆਂ ਨੂੰ ਮੋਮੈਂਟੋ, ਸਰਟੀਫਿਕੇਟ ਅਤੇ ਨਕਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ |