ਗੁਰਦੁਆਰਾ ਖ਼ਾਲਸਾ ਦੀਵਾਨ ਦੀ ਨਵੀਂ ਇਮਾਰਤ ਦਾ ਉਦਘਾਟਨ ਹੋਇਆ

0
422

ਹਾਂਗਕਾਂਗ (ਹਰਦੇਵ ਸਿੰਘ ਕਾਲਕਟ ) ਹਾਂਗਕਾਂਗ ਖ਼ਾਲਸਾ ਦੀਵਾਨ ਦੀ ਨਵੀਂ ਇਮਾਰਤ ਜੋ 230 ਮਿਲੀਅਨ ਡਾਲਰ ( $HKD ) ਦੀ ਲਾਗਤ ਨਾਲ ਸਮੁੱਚੀ ਨਾਨਕ ਨਾਮ ਲੇਵਾ ਸਾਧ ਸੰਗਤ ਦੇ ਸਹਿਜੋਗ ਨਾਲ ਬਣਾਈ ਗਈ ਜਿਸ ਦਾ ਅੱਜ ਸ਼ੁੱਭ ਅਰੰਭ ਜੋਰਾ ਸੋਰਾ ਨਾਲ ਹੋਇਆ ਜਿੱਥੇ ਭਾਰੀ ਗਿਣਤੀ ਵਿੱਚ ਸੰਗਤਾਂ ਵਲੋਂ ਸ਼ਮੂਲੀਅਤ ਕੀਤੀ ਗਈ ਖ਼ਾਲਸਾ ਦੀਵਾਨ ਸੀ ਸਮੁੱਚੀ ਟੀਮ ਵਲੋਂ ਸਮੁੱਚੀ ਸਾਧ ਸੰਗਤ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਉਚੇਚੇ ਤੋਰ ਤੇ ਇੰਡੀਆ ਤੋਂ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਕੇ ਉਦਘਾਟਨ ਕੀਤਾ ਗਿਆ ਪੰਜਾਂ ਪਿਆਰਿਆ ਦੀ ਹਾਜ਼ਰੀ ਵਿੱਚ ਗੁਰੂ ਮਹਾਰਾਜ ਜੀ ਦੀ ਸਵਾਰੀ ਨਵੀਂ ਇਮਾਰਤ ਵਿੱਚ ਲਿਆਂਦੀ ਗਈ ਜਿੱਥੇ ਗੁਰਬਾਣੀ ਸ਼ਬਦ ਕੀਰਤਨ ਦਾ ਗੁਣਗਾਨ ਹੋਇਆ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਿਆ
ਇਸ ਮੌਕੇ ਪ੍ਰਧਾਨ ਸ. ਨਿਰਮਲ ਸਿੰਘ ਪਟਿਆਲਾ, ਸੈਕਟਰੀ ਸ. ਬਲਜੀਤ ਸਿੰਘ, ਸ. ਗੁਰਦੇਵ ਸਿੰਘ ਗਾਲਿਬ, ਸ. ਬੂਟਾ ਸਿੰਘ ਬਰਾੜ, ਸ. ਗੁਲਬੀਰ ਸਿੰਘ ਬਤਰਾ, ਸ. ਭਗਵਾਨ ਸਿੰਘ ਹਾਂਗਕਾਂਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਦਿ ਮੌਕੇ ਤੇ ਸ਼ਾਮਿਲ ਸਨ