ਕਰੋਨਾ ਨਿਯਮਾਂ ਵਿਚ ਵੱਡੀ ਨਰਮੀ

0
558

ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਸਰਕਾਰ ਨੇ ਕਰੋਨਾ ਸਬੰਧੀ ਨਿਯਮਾਂ ਵਿਚ ਸੋਧ ਕਰਦੇ ਹੋਏ ਬਾਹਰ ਤੇ ਆਉਣ ਵਾਲੇ ਮੁਸਾਫਰਾਂ ਲਈ 0+3 ਦਾ ਕੁਆਰਟੀਨ ਨਿਯਮ 26 ਸਤੰਬਰ ਤੋ ਲਾਗੂ ਕਰਨ ਦਾ ਐਨਾਲ ਕੀਤਾ ਹੈ। ਭਾਵ ਹੁਣ ਹੋਟਲ ਵਿਚ ਨਹੀ ਰਹਿਣਾ ਪਵੇਗਾ ਅਤੇ ਸਿਰਫ ਘਰ ਵਿਚ ਹੀ 3 ਦਿਨਾਂ ਦਾ ਇਕਾਤਵਾਸ ਹੋਵੇਗਾ। ਇਸ ਤੋ ਇਲਾਵਾ ਜਹਾਜ ਚੜਨ ਤੋ ਪਹਿਲਾ ਹੋਣ ਵਾਲੇ ਪੀਸੀਆਰ ਟੈਸਟ ਦੀ ਸਰਤ ਵੀ ਖਤਮ ਕਰ ਦਿਤੀ ਗਈ ਹੈ ਪਰ ਰੈਪਿਡ ਐਨਟੀਜਨ ਟੈਸਟ ਕਰਵਾਉਣਾ ਹੋਵੇਗਾ।

ਹਾਂਗਕਾਗ ਆਉਣ ਤੇ ਮੁਸਾਫਰਾਂ ਨੂੰ ਸਿਰਫ ਪੀਸੀਆਰ ਟੈਸਟ ਤੋ ਬਾਅਦ ਘਰ ਭੇਜ ਦਿਤਾ ਜਾਵੇਗਾ, ਪਹਿਲਾ ਵਾਗ ਏਅਰਪੋਰਟ ਤੇ ਉਡੀਕ ਕਰਨ ਦੀ ਜਰੂਰਤ ਨਹੀ।ਇਸ ਢਿਲ ਤੋ ਬਾਅਦ ਆਸ ਕੀਤੀ ਜਾਦੀ ਹੈ ਕਿ ਵੱਡੀ ਗਿਣਤੀ ਵਿਚ ਲੋਕੀ ਹਾਂਗਕਾਂਗ ਆਉਣਗੇ ਜਿਸ ਨਾਲ ਡਗਮਗਾ ਰਹੀ ਆਰਥਕਤਾ ਨੂੰ ਹੁੰਗਾਰਾ ਮਿਲੇਗਾ।