ਜਲਦ ਸ਼ੁਰੂ ਹਣਗੀਆਂ ਕੈਨੇਡਾ ਤੋਂ ਪੰਜਾਬ ਲਈ ਸਿੱਧੀਆਂ ਚਾਰਟਡ ਉਡਾਣਾਂ

0
123

ਚੰਗੀਗੜ(ਪੰਜਾਬੀ ਚੇਤਨਾ ) : ਰੌਇਲ ਕੈਨੇਡੀਅਨ ਏਅਰਲਾਈਨ ਵੱਲੋਂ ਲਾਹੌਰ , ਚੰਡੀਗੜ੍ਹ ਅਤੇ ਅੰਮ੍ਰਿਤਸਰ ਸਮੇਤ ਮਿਡਲ ਈਸਟ ਲਈ ਜਲਦ ਹੀ ਉਡਾਣਾਂ ਸ਼ੁਰੂ ਕਰਨ ਦੀ ਗੱਲ ਆਖੀ ਗਈ ਹੈ |
ਰੌਇਲ ਕੈਨੇਡੀਅਨ ਏਅਰਲਾਈਨ ਦੇ ਪ੍ਰੈਜ਼ੀਡੈਂਟ ਵਸੀਮ ਜਾਵੇਦ ਦਾ ਕਹਿਣਾ ਹੈ ਕਿ ਉਹਨਾਂ ਦੀ ਕੰਪਨੀ ਵੱਲੋਂ ਭਾਈਚਾਰੇ ਦੀ ਮੰਗ ‘ਤੇ ਇਹ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ |
ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਵਸੀਮ ਜਾਵੇਦ ਨੇ ਕਿਹਾ “ਅਸੀਂ ਇਕ ਚਾਰਟਡ ਉਡਾਣ ਸ਼ੁਰੂ ਕਰਨ ਜਾ ਰਹੇ ਹਾਂ , ਜਿਸ ਲਈ ਅੰਮ੍ਰਿਤਸਰ , ਲਾਹੌਰ , ਚੰਡੀਗੜ੍ਹ ਅਤੇ ਹੋਰ ਏਅਰਪੋਰਟ ਅਥਾਰਿਟੀਜ਼ ਨਾਲ ਗੱਲਬਾਤ ਚੱਲ ਰਹੀ ਹੈ ਰੌਇਲ ਕੈਨੇਡੀਅਨ ਏਅਰਲਾਈਨ ਤੋਂ ਸੈਂਡੀ ਚੱਠਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੰਪਨੀ ਸ਼ੁਰੂਆਤ ਵਿੱਚ ਟੋਰੌਂਟੋ ਤੋਂ ਲਾਹੌਰ, ਅੰਮ੍ਰਿਤਸਰ ਅਤੇ ਚੰਡੀਗੜ੍ਹ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ , ਪਰ ਬਾਅਦ ਵਿੱਚ ਵੈਨਕੂਵਰ ਸਮੇਤ ਹੋਰਨਾਂ ਸ਼ਹਿਰਾਂ ਤੋਂ ਵੀ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ |
ਕੈਨੇਡਾ ਤੋਂ ਸਿੱਧੀ ਚਾਰਟਡ ਉਡਾਣ ਸੰਭਵ : ਟਰਾਂਸਪੋਰਟ ਕੈਨੇਡਾ
ਦੱਸਣਯੋਗ ਹੈ ਕਿ ਵੱਖ ਵੱਖ ਦੇਸ਼ਾਂ ਵਿੱਚ ਹਵਾਈ ਉਡਾਣਾਂ, ਏਅਰ ਟਰਾਂਸਪੋਰਟ ਐਗਰੀਮੈਂਟ ਮੁਤਾਬਿਕ ਚਲਦੀਆਂ ਹਨ I ਟਰਾਂਸਪੋਰਟ ਕੈਨੇਡਾ ਵੱਲੋਂ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਭਾਰਤ-ਕੈਨੇਡਾ ਦਰਮਿਆਨ ਹੋਏ ਸਮਝੌਤੇ ਤਹਿਤ ਕੈਨੇਡੀਅਨ ਏਅਰਲਾਈਨ ਸਿੱਧੀ ਅੰਮ੍ਰਿਤਸਰ ਨਹੀਂ ਜਾ ਸਕਦੀ I
ਵਸੀਮ ਜਾਵੇਦ ਦਾ ਦਾਅਵਾ ਹੈ ਕਿ ਉਹਨਾਂ ਦੀ ਉਡਾਣ ਉੱਪਰ ਉਕਤ ਸਮਝੌਤੇ ਦਾ ਕੋਈ ਪ੍ਰਭਾਵ ਨਹੀਂ ਹੋਵੇਗਾ I ਜਾਵੇਦ ਨੇ ਕਿਹਾ “ਸਾਡੀ ਉਡਾਣ ਇਕ ਚਾਰਟਰ ਉਡਾਣ ਵਜੋਂ ਕੰਮ ਕਰੇਗੀ ਅਤੇ ਸਾਨੂੰ ਅੰਮ੍ਰਿਤਸਰ ਵਿੱਚ ਉਤਰਨ ਲਈ ਏਅਰਪੋਰਟ ਦੀ ਪ੍ਰਵਾਨਗੀ ਦੀ ਲੋੜ ਪਵੇਗੀ, ਜਿਸ ਲਈ ਅਸੀਂ ਕੰਮ ਕਰ ਰਹੇ ਹਾਂ I”