ਨਵ ਭਾਰਤ ਕਲੱਬ ਦੀ ਨਵੀਂ ਕਾਰਜਕਾਰਨੀ ਦੀ ਚੋਣ

0
184

ਹਾਂਗਕਾਂਗ (ਜੰਗ ਬਹਾਦਰ ਸਿੰਘ)-ਨਵ ਭਾਰਤ ਕਲੱਬ ਵਲੋਂ ਰੀਕਰੇਸ਼ਨ ਕਲੱਬ ਵਿਖੇ ਕੀਤੀ ਗਈ 71ਵੀਂ ਸਾਲਾਨਾ ਜਨਰਲ ਮੀਟਿੰਗ ‘ਚ ਸਾਲ 2022-2023 ਦੀ ਨਵੀਂ ਕਾਰਜਕਾਰਨੀ ਦੀ ਨਿਯੁਕਤੀ ਕੀਤੀ ਗਈ, ਜਿਸ ‘ਚ ਸਰਬਸੰਮਤੀ ਨਾਲ ਨਿਯੁਕਤ ਕੀਤੇ ਅਹੁਦੇਦਾਰਾਂ ‘ਚ ਬਤੌਰ ਪ੍ਰਧਾਨ ਅਮਰਜੀਤ ਸਿੰਘ ਖੋਸਾ, ਉਪ ਪ੍ਰਧਾਨ ਕੁਲਦੀਪ ਸਿੰਘ ਬੁੱਟਰ, ਜਨਰਲ ਸਕੱਤਰ ਚੰਦਰ ਸ਼ੇਖਰ, ਖ਼ਜ਼ਾਨਚੀ ਗੁਰਮੀਤ ਸਿੰਘ, ਚੇਅਰਮੈਨ ਸਪੋਰਟਸ ਬੋਰਡ ਜਗਦੀਪ ਸਿੰਘ ਗਿੱਲ, ਸਕੱਤਰ ਸਪੋਰਟਸ ਬੋਰਡ ਬਿਕਰਮਜੀਤ ਸਿੰਘ ਚੀਮਾ, ਹਾਕੀ ਕਨਵੀਨਰ ਨਿਰਮਲ ਸਿੰਘ, ਸੋਸ਼ਲ ਕਨਵੀਨਰ ਆਗਾ ਨਾਗਾਰਾਜਨ, ਸੀਨੀਅਰ ਸਲਾਹਕਾਰ ਸੁਰਿੰਦਰ ਢਿੱਲੋਂ, ਸੀਨੀਅਰ ਸਲਾਹਕਾਰ ਅਰਸ਼ਿੰਦਰ ਗਰੇਵਾਲ ਅਤੇ 5 ਕਮੇਟੀ ਮੈਂਬਰ ਸਾਹਿਬਾਨ ਡਾਕਟਰ ਪ੍ਰਦੀਪ, ਨਵਤੇਜ ਸਿੰਘ ਅਟਵਾਲ, ਪੌਲ ਪੰਨੂ, ਮੁਕੇਸ਼ ਸਿੰਘ ਅਤੇ ਭੁਪਿੰਦਰ ਸਿੰਘ ਗਿੱਲ ਦੇ ਨਾਵਾਂ ‘ਤੇ ਮੋਹਰ ਲਗਾਈ ਗਈ | ਨਵ-ਨਿਯੁਕਤ ਕਾਰਜਕਾਰਨੀ ਵਲੋਂ ਭਾਈਚਾਰੇ ‘ਚ ਖੇਡਾਂ ਅਤੇ ਵਿਰਸੇ ਵਿਰਾਸਤ ਦੇ ਪ੍ਰਸਾਰ ਹਿੱਤ ਵਿਸ਼ੇਸ਼ ਕਾਰਜ ਕਰਨ ਦਾ ਅਹਿਦ ਕੀਤਾ ਗਿਆ |