ਅਸ਼ੀਸ਼ਪਾਲ ਸ਼ਰਮਾ ਹਾਕੀ ਲੀਗ 2021-2022 ਦੌਰਾਨ ‘ਗੋਲਡਨ ਸਟਿਕ ਅਵਾਰਡ’ ਨਾਲ ਸਨਮਾਨਿਤ

0
221

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਹਾਕੀ ਐਸੋਸੀਏਸ਼ਨ ਵਲੋਂ ਹਾਕੀ ਪ੍ਰੀਮੀਅਰ ਲੀਗ 2021-2022 ਦੌਰਾਨ ਖ਼ਾਲਸਾ ਨੌਜਵਾਨ ਸਭਾ ਦੇ ਖਿਡਾਰੀ ਅਸ਼ੀਸ਼ਪਾਲ ਸ਼ਰਮਾ ਨੂੰ ਸ਼ਾਨਦਾਰ ਖੇਡ ਪ੍ਰਦਰਸ਼ਨ ਬਦਲੇ ‘ਗੋਲਡਨ ਸਟਿਕ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ | ਪੰਜਾਬ ਤੋਂ ਫ਼ਰੀਦਕਟ ਦੇ ਵਸਨੀਕ ਅਸ਼ੀਸ਼ਪਾਲ ਸ਼ਰਮਾ ਵਲੋਂ ਹਾਕੀ ਪ੍ਰੀਮੀਅਰ ਲੀਗ 2021-2022 ਦੇ ਮੁਕਾਬਲਿਆਂ ਦੌਰਾਨ 28 ਗੋਲ ਦਰਜ ਕਰਕੇ ਆਪਣੀ ਹਾਕੀ ਖੇਡ ਸਮਰੱਥਾ ਦਾ ਲੋਹਾ ਮਨਵਾਇਆ ਗਿਆ | ਕੇ.ਐੱਨ.ਐੱਸ. ਦੇ ਸੀ.ਈ.ਓ. ਗੁਰਮੀਤ ਸਿੰਘ ਗਿੱਲ ਅਤੇ ਪ੍ਰੈਜ਼ੀਡੈਂਟ ਹਰਮੰਦਰ ਸਿੰਘ ਬਰਾੜ ਵਲੋਂ ਅਸ਼ੀਸ਼ਪਾਲ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਧਾਈ ਦਿੱਤੀ ਗਈ | ਹਾਂਗਕਾਂਗ ਹਾਕੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵਲੋਂ ਸਾਲਾਨਾ ਜਨਰਲ ਮੀਟਿੰਗ ਦੌਰਾਨ ਅਸ਼ੀਸ਼ਪਾਲ ਸ਼ਰਮਾ ਨੂੰ ‘ਗੋਲਡਨ ਸਟਿਕ ਅਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ | ਐਡੀਡਾਸ ਹਾਂਗਕਾਂਗ ਵਲੋਂ ਅਸ਼ੀਸ਼ਪਾਲ ਸ਼ਰਮਾ ਨੂੰ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ |