ਹਾਂਗਕਾਂਗ ਦੇ ਇਕ ਹਿਸੇ ਵਿਚ ਬਿਜਲੀ ਸੰਕਟ

0
320

ਹਾਂਗਕਾਂਗ(ਪਚਬ): ਬੀਤੀ ਰਾਤ ਨਵੇ ਇਲਾਕੇ ਵਿਚ ਇਕ ਵੱਡੀ ਬਿਜਲੀ ਦੀ ਕੇਬਲ ਦੇ ਅੱਗ ਨਾਲ ਨੁਕਸਨੇ ਜਾਣ ਤੋਂ ਬਾਅਦ ਇਹ ਵੱਡੇ ਏਰੀਏ ( Yuen Long, Tin Shui Wai and Tuen Mun) ਵਿਚ ਬਿਜਲੀ ਗੁੱਲ ਹੋ ਗਈ ਹੈ। ਇਸ ਕਾਰਨ ਇਸ ਏਰੀਏ ਦੇ ਪੋਸਟ ਆਫਿਸ ਸਮੇਤ 25 ਸਕੂਲ ਬੰਦ ਕਰ ਦਿਤੇ ਗਏ ਹਨ । ਬਹੁਤ ਸਾਰੇ ਲੋਕਾਂ ਨੇ ਭਿਆਨਕ ਗਰਮੀ ਤੋ ਬਚਣ ਲਈ ਨੈੜਲੇ ਹੋਟਲਾਂ ਵਿਚ ਸ਼ਰਨ ਲਈ ਹੋਈ ਹੈ। ਮੀਡੀਏ ਅਨੁਸਾਰ ਇਲਾਕੇ ਵਿਚ ਕੋਈ ਵੀ ਹੋਟਲ ਕਮਰਾ ਖਾਲੀ ਨਹੀ ਹੈ। ਕੁਝ ਲੋਕ ਪਾਰਕਾਂ ਵਿਚ ਵੀ ਬੈਠੇ ਦਿਖਾਈ ਦਿਤੇ।ਬਿਜਲੀ ਕੰਪਨੀ ਅਨੁਸਾਰ ਮੁਰੰਮਤ ਦਾ ਕੰਮ ਜੰਗੀ ਪੱਧਰ ਤੇ ਹੋ ਰਿਹਾ ਹੈ ਤੇ ਪੂਰੇ ਇਲਾਕੇ ਵਿਚ ਬਿਜਲੀ ਸਪਲਾਈ ਜਲਦ ਚਾਲੂ ਕਰ ਦਿਤੀ ਜਾਵੇਗੀ। ਫੋਨ ਚਾਰਜ਼ ਕਰਨ ਦੀ ਵੱਡੀ ਸਮਸਿਆ ਆਉਣ ਤੋਂ ਬਾਅਦ ਲੋਕੀ ਸਾਪਿੰਗ ਮਾਲਾਂ ਵਿਚ ਫੋਜਨ ਚਾਰਜ਼ ਕਰਦੇ ਦੇਖੇ ਗਏ।