ਚੀਨ ਨੇ ਭਾਰਤੀਆਂ ‘ਤੇ ਕੋਵਿਡ ਵੀਜ਼ਾ ਪਾਬੰਦੀ ਹਟਾਈ

0
215

ਬੀਜਿੰਗ (ਏਜੰਸੀ)-ਚੀਨ ਤੋਂ ਭਾਰਤੀ ਮਾਹਿਰਾਂ ਲਈ ਇਕ ਰਾਹਤ ਭਰੀ ਖ਼ਬਰ ਆਈ ਹੈ। ਚੀਨ ਨੇ ਕੋਵਿਡ ਕਾਰਨ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਕਾਰਨ ਦੋ ਸਾਲ ਤੋਂ ਵਧੇਰੇ ਸਮੇਂ ਤੋਂ ਭਾਰਤ ਵਿਚ ਫਸੇ ਭਾਰਤੀ ਮਾਹਿਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਵੀਜ਼ਾ ਦੇਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਚੀਨੀ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੀਆਂ ਅਪੀਲਾਂ ‘ਤੇ ਵੀ ਚੀਨ ਵਿਚਾਰ ਕਰ ਰਿਹਾ ਹੈ, ਜਿਨ੍ਹਾਂ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਫਿਰ ਤੋਂ ਸ਼ਾਮਿਲ ਹੋਣ ਲਈ ਦਿਲਚਸਪੀ ਦਿਖਾਈ ਹੈ।