ਹਾਂਗਕਾਂਗ ਵਿਚ ‘ਸਿੱਖ ਇਤਿਹਾਸ ‘ਚ ਬੀਬੀਆਂ ਦੇ ਯੋਗਦਾਨ’ ਵਿਸ਼ੇ ‘ਤੇ ਸੈਮੀਨਾਰ

0
388

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ‘ਸਿੱਖ ਇਤਿਹਾਸ ‘ਚ ਬੀਬੀਆਂ ਦਾ ਯੋਗਦਾਨ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ, ਜਿਸ ‘ਚ ਹਾਜ਼ਰ ਬੀਬੀਆਂ ਵਲੋਂ ਵੱਖ-ਵੱਖ ਯੋਗਤਾਵਾਂ ਰਾਹੀਂ ਉਪਰੋਕਤ ਵਿਸ਼ੇ ‘ਤੇ ਪੇਸ਼ਕਾਰੀ ਕਰਦਿਆਂ ਬੀਬੀਆਂ ਨੂੰ ਸਿੱਖ ਵਿਰਸਾ ਵਿਰਾਸਤ ਨਾਲ ਜੁੜਨ ਅਤੇ ਆਪਣੇ ਪਰਿਵਾਰਾਂ ਨੂੰ ਜੋੜਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਬੀਬੀ ਸੁਰਚਨਾ ਕੌਰ, ਬੀਬੀ ਕਿਰਨਜੀਤ ਕੌਰ, ਕਮਲਦੀਪ ਕੌਰ, ਸੁਮੀਤ ਕੌਰ ਬਾਲੀ, ਸੰਦੀਪ ਕੌਰ, ਅਮਨਦੀਪ ਕੌਰ, ਪ੍ਰਭਸ਼ਰਨ ਕੌਰ, ਅਮਨਦੀਪ ਕੌਰ, ਕੁਲਦੀਪ ਕੌਰ, ਸਰਬਜੀਤ ਕੌਰ ਅਤੇ ਨਵਜੋਤ ਕੌਰ ਵਲੋਂ ਸਟੇਜ ਤੋੋਂ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ | ਪ੍ਰਧਾਨ ਨਿਰਮਲ ਸਿੰਘ ਪਟਿਆਲਾ, ਸਕੱਤਰ ਬਲਜੀਤ ਸਿੰਘ ਕਾਕੜਤਰੀਨ, ਚੇਅਰਮੈਨ ਬੋਰਡ ਗੁਰਨਾਮ ਸਿੰਘ ਸ਼ਾਹਪੁਰ ਅਤੇ ਭਾਈ ਗੁਰਮੇਲ ਸਿੰਘ ਵਲੋਂ ਸੈਮੀਨਾਰ ‘ਚ ਸ਼ਮੂਲੀਅਤ ਕਰਨ ਵਾਲੀਆਂ ਬੀਬੀਆਂ ਅਤੇ ਬੱਚਿਆਂ ਨੂੰ ਸਨਮਾਨਿਤ ਕਰ ਕੇ ਉਤਸ਼ਾਹਿਤ ਕੀਤਾ ਗਿਆ |