ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਪੰਜਾਬੀ ਕਲਾਸਾਂ ਦੀ ਵਰ੍ਹੇਗੰਢ ਮਨਾਈ

0
302

ਹਾਂਗਕਾਂਗ (ਜੰਗ ਬਹਾਦਰ ਸਿੰਘ)-ਗੁਰਦੁਆਰਾ ਖ਼ਾਲਸਾ ਦੀਵਾਨ ਦੇ ਮਾਤਾ ਗੁਜਰੀ ਹਾਲ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਜੂਕੇਸ਼ਨਲ ਟਰੱਸਟ ਦੇ ਸਹਿਯੋਗ ਨਾਲ ਚੱਲ ਰਹੀਆਂ ਪੰਜਾਬੀ ਕਲਾਸਾਂ ਦੀ ਵਰ੍ਹੇਗੰਢ ਮਨਾਉਂਦਿਆਂ ਵਿਸ਼ੇਸ਼ ਸਮਾਗਮ ਕੀਤਾ ਗਿਆ | ਇਸ ਮੌਕੇ ਕੁਇਜ਼ ਪ੍ਰੋਗਰਾਮ ਦੌਰਾਨ ਜਵਾਬ ਦੇਣ ਵਾਲਿਆਂ ਬੱਚਿਆਂ ਨੂੰ ਆਕਰਸ਼ਕ ਇਨਾਮਾਂ ਦੀ ਵੰਡ ਕੀਤੀ ਗਈ | ਪ੍ਰੋਗਰਾਮ ਮੌਕੇ ਗੁਰਬਾਣੀ ਕੰਠ ਕਰ ਕੇ ਸੁਣਾਉਣ ਵਾਲੇ ਬੱਚਿਆਂ ਦੇ ਜਨਮ ਦਿਨ ਮਨਾਉਣ ਦੀ ਨਿਵੇਕਲੀ ਪਹਿਲਕਦਮੀ ਕੀਤੀ ਗਈ | ਇਸ ਸਮਾਗਮ ਦੌਰਾਨ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਉਤਸ਼ਾਹਿਤ ਕਰਨ ਲਈ ਪ੍ਰਧਾਨ ਨਿਰਮਲ ਸਿੰਘ ਪਟਿਆਲਾ, ਸਕੱਤਰ ਬਲਜੀਤ ਸਿੰਘ, ਗੁਲਬੀਰ ਸਿੰਘ ਬਤਰਾ, ਮਲਕੀਤ ਸਿੰਘ ਝਾਮਕੇ, ਸ਼ਰਨਜੀਤ ਸਿੰਘ, ਗੁਰਮੇਲ ਸਿੰਘ, ਗੁਰਿੰਦਰ ਸਿੰਘ, ਜਰਨੈਲ ਸਿੰਘ, ਸੁਰਚਨਾ ਕੌਰ, ਕਿਰਨਜੀਤ ਕੌਰ, ਸੰਦੀਪ ਕੌਰ, ਕਮਲਪ੍ਰੀਤ ਕੌਰ, ਜਸਮੀਤ ਕੌਰ ਬੱਲੀ, ਗੁਰਚਰਨ ਕੌਰ ਅਤੇ ਕੁਲਦੀਪ ਕੌਰ ਸਮੇਤ ਬਹੁਤ ਸਾਰੇ ਪਤਵੰਤਿਆਂ ਵਲੋਂ ਸ਼ਿਰਕਤ ਕੀਤੀ ਗਈ |