ਲੋਕਾਂ ਨੂੰ ਕਿਊਆਰ ਕੋਡ ਰਾਹੀਂ ਇਸ ਤਰਾਂ ਲੁੱਟ ਰਹੇ ਹਨ ਸਾਈਬਰ ਠੱਗ

0
273

ਦਿੱਲੀ ( ਬਿਉਰੋ ): ਕੋਵਿਡ ਕਾਲ ‘ਚ ਆਨਲਾਈਨ ਧੋਖਾਧੜੀ ਕਾਫੀ ਵਧ ਗਈ ਹੈ। ਖਾਸਕਰ QR Code Scam ਦੇ ਮਾਮਲੇ ਜ਼ਿਆਦਾ ਵਧੇ ਹਨ। ਇਸ ਸਾਲ ਦੀ ਸ਼ੁਰੂਆਤ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਆਨਲਾਈਨ ਘੁਟਾਲੇ ਦਾ ਸ਼ਿਕਾਰ ਹੋਈ ਸੀ। ਉਹ ਪੁਰਾਣਾ ਸੌਫਾ ਸੈੱਟ ਆਨਲਾਈਨ ਵੇਚ ਰਹੀ ਸੀ। ਉਦੋਂ ਸਾਈਬਰ ਠੱਗੀ ਦਾ ਸ਼ਿਕਾਰ ਹੋਈ। ਅਜਿਹਾ ਹੀ ਮੁੰਬਈ ਦੇ ਇਕ ਵਿਅਕਤੀ ਨਾਲ ਹੋਇਆ। ਉਹ ਆਪਣਾ ਫਰਨੀਚਰ ਆਨਲਾਈਨ ਮਾਰਕੀਟ ਪਲੇਸ ‘ਤੇ ਵੇਚਣਾ ਚਾਹੁੰਦਾ ਸੀ। ਉਸ ਨੇ ਵਿਗਿਆਪਨ ਆਨਲਾਈਨ ਦੇ ਦਿੱਤਾ। ਇਕ ਖਰੀਦਾਦਰ ਨੇ ਉਸ ਨੂੰ ਫੋਨ ਕੀਤਾ ਤੇ ਉਸ ਨੂੰ QR Code ਸਕੈਨ ਕਰਨ ਲਈ ਕਿਹਾ। ਸਾਈਬਰ ਠੱਗਾਂ ਨੇ ਉਸ ਨਾਲ 5000 ਰੁਪਏ ਦੀ ਠੱਗੀ ਕਰ ਦਿੱਤੀ।

ਕਿਊਆਰ ਕੋਡ (QR Code Scam) ਤੋੰ ਬਚਣ ਦੇ ਕੁਝ ਖਾਸ ਉਪਾਅ ਹਨ। ਸਾਈਬਰ ਮਾਹਿਰਾਂ ਦੀ ਮੰਨੀਏ ਤਾਂ ਇਨ੍ਹਾਂ ਨੂੰ ਅਪਣਾ ਕੇ ਤੁਸੀਂ ਸਾਈਬਰ ਠੱਗੀ ਤੋਂ ਬਚ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ:

ਰਿਮੋਟ ਅਸੈੱਸ ਦੇਣਾ : ਸਾਈਬਰ ਮਾਹਿਰਾਂ ਦੀ ਮੰਨੀਏ ਤਾਂ ਕੋਈ ਅਵੇਰੀਫਾਈਡ ਐਪ ਡਾਊਨਲੋਡ ਕਰਨ ‘ਤੇ ਡਿਵਾਈਸ ਦਾ ਰਿਮੋਟ ਅਸੈੱਸ ਉਸ ਨੂੰ ਮਿਲ ਜਾਂਦਾ ਹੈ। ਇਸ ਦਾ ਇਸਤੇਮਾਲ ਜਾਲਸਾਜ਼ UPI ਜ਼ਰੀਏ ਪੈਸੇ ਚੋਰੀ ਕਰਨ ਲਈ ਕਰ ਸਕਦੇ ਹਨ।

ਬੀ ਫਿਸ਼ਿੰਗ ਘੁਟਾਲੇ : ਕੁਝ ਅਨਵੈਰੀਫਾਈਡ ਪੇਮੈਂਟ ਲਿੰਕ SMS ਤੋਂ ਮੋਬਾਈਲ ‘ਤੇ ਭੇਜੇ ਜਾਂਦੇ ਹਨ। ਲਿੰਕ ‘ਤੇ ਕਲਿੱਕ ਕਰਨ ‘ਤੇ ਮੋਬਾਈਲ ਯੂਜ਼ਰ ਆਪਣੇ ਫੋਨ ‘ਚ ਮੌਜੂਦ UPI ਪੇਮੈਂਟ ਐਪ ‘ਤੇ ਪਹੁੰਚ ਜਾਂਦੇ ਹਨ। ਇਹ ਤੁਾਹਨੂੰ ਆਟੋ ਡੈਬਿਟ ਲਈ ਕਿਸੇ ਵੀ ਐਪ ਦੀ ਚੋਣ ਕਰਨ ਲਈ ਕਹੇਗਾ। ਇਜਾਜ਼ਤ ਦੇਣ ਤੋਂ ਬਾਅਦ ਰਕਮ ਤੁਹਾਡੇ ਖਾਤੇ ਤੋਂ ਤੁਰੰਤ ਘੱਟ ਜਾਵੇਗਾ। ਇਸ ਲਈ ਅਜਿਹੇ SMS ਤੋਂ ਬਚੋ।

OTP ਤੇ PIN ਸਾਂਝਾ ਕਰਨਾ : ਆਰਬੀਆਈ ਵੱਲੋਂ ਇਹ ਵਾਰ-ਵਾਰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਗਾਹਕਾਂ ਨੂੰ ਆਪਣਾ UPI PIN ਜਾਂ OTP ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਇਸ ਦੇ ਬਾਵਜੂਦ ਕੁਝ ਜਾਲਸਾਜ਼ ਗਾਹਕਾਂ ਨੂੰ ਆਪਣੇ ਫੋਨ ‘ਤੇ ਆਏ ਓਟੀਪੀ ਨੂੰ ਸ਼ੇਅਰ ਕਰਨ ਦਾ ਝਾਂਸਾ ਦੇਣ ਵਿਚ ਸਫਲ ਹੋ ਜਾਂਦੇ ਹਨ। ਇਸ ਨੂੰ ਸਾਂਝਾ ਕਰਨ ਤੋਂ ਬਾਅਦ ਜਾਲਸਾਜ਼ ਨਾਜਾਇਜ਼ ਲੈਣ-ਦੇਣ ਨੂੰ ਸਰਟੀਫਾਈ ਕਰ ਸਕਦੇ ਹਨ ਤੇ ਪੈਸੇ ਚੋਰੀ ਕਰ ਸਕਦੇ ਹਨ।

ਫੇਕ ਹੈਂਡਲ : ਕੁਝ ਸਮਾਰਟ ਹੈਕਰਜ਼ ਆਪਣੇ UPI ਸੋਸ਼ਲ਼ ਪੇਜ ‘ਤੇ BHIM ਜਾਂ SBI ਵਰਗੇ ਨਾਵਾਂ ਦੀ ਵਰਤੋਂ ਕਰ ਕੇ ਇਹ ਆਭਾਸ ਦਿੰਦੇ ਹਨ ਕਿ ਇਹ ਇਕ ਭਰੋਸੇਯੋਗ UPI ਪਲੇਟਫਾਰਮ ਹੈ। ਇਸ ਲਈ, UPI ਯੂਜ਼ਰ ਨੂੰ ਇਨ੍ਹਾਂ ਝਾਂਸਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ।