ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਬੱਚਿਆਂ ਦਾ ਸਮਾਗਮ ਕਰਵਾਇਆ

0
207

ਹਾਂਗਕਾਂਗ (ਜੰਗ ਬਹਾਦਰ ਸਿੰਘ)-ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਜੂਕੇਸ਼ਨਲ ਟਰੱਸਟ ਦੇ ਉਪਰਾਲੇ ਨਾਲ ਖ਼ਾਲਸਾ ਸਾਜਨਾ ਦਿਵਸ ਸੰਬੰਧੀ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ | ਇਸ ਸਮਾਗਮ ‘ਚ ਬੱਚਿਆਂ ਵਲੋਂ ਗੁਰਬਾਣੀ ਕੰਠ, ਕਵਿਤਾ, ਕੀਰਤਨ, ਲੈਕਚਰ ਅਤੇ ਕਵੀਸ਼ਰੀਆਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ | ਜਿਸ ਮੌਕੇ ਬੀਬੀ ਕਮਲਜੀਤ ਕੌਰ ਸਭਰਾਅ ਅਤੇ ਬੀਬੀ ਪ੍ਰਭਸ਼ਰਨ ਕੌਰ ਵਲੋਂ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ ਗਈ | ਮੰਚ ‘ਤੇ ਹਾਜ਼ਰ ਉੱਘੇ ਵਪਾਰੀ ਹੈਰੀ ਬੰਗਾ, ਇੰਦਰਾ ਬੰਗਾ, ਰਾਨੂੰ ਵਾਸਨ, ਪ੍ਰਧਾਨ ਭਗਤ ਸਿੰਘ, ਗੁਲਬੀਰ ਸਿੰਘ ਬਤਰਾ, ਸ਼ਰਨਜੀਤ ਸਿੰਘ, ਬਲਜੀਤ ਸਿੰਘ ਅਤੇ ਗੁਰਮੇਲ ਸਿੰਘ ਵਲੋਂ ਮੁਕਾਬਲੇ ‘ਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫ਼ਿਕੇਟ ਦੇ ਕੇ ਉਤਸ਼ਾਹਿਤ ਕੀਤਾ ਗਿਆ |