ਹਾਂਗਕਾਂਗ ਦੇ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ 8 ਨੂੰ

0
227

ਹਾਂਗਕਾਂਗ (ਜੰਗ ਬਹਾਦਰ ਸਿੰਘ)-ਭਾਰਤ ਦੀ ਆਜ਼ਾਦੀ ਦੇ ਮਹਾਨਾਇਕਾਂ ਗ਼ਦਰੀ ਬਾਬਿਆਂ ਦੇ ਇਤਿਹਾਸ ਨਾਲ ਸੰਬੰਧਿਤ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਪ੍ਰਬੰਧਕ ਕਮੇਟੀ ਦੀ ਚੋਣ ਆਉਣ ਵਾਲੀ 8 ਮਈ ਐਤਵਾਰ ਨੂੰ ਹੋਣ ਜਾ ਰਹੀ ਹੈ | ਲੰਮੇ ਸਮੇਂ ਤੋਂ ਚੱਲੀ ਆ ਰਹੀ ਰਵਾਇਤ ਅਨੁਸਾਰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਦੋ ਪਾਰਟੀਆਂ (ਪੁਰਾਣੀ ਪਾਰਟੀ ਅਤੇ ਨਵੀਂ ਪਾਰਟੀ) ਵਿਚਕਾਰ ਕਮੇਟੀ ਲਈ ਚੋਣ ਮੁਕਾਬਲਾ ਹੁੰਦਾ ਹੈ | ਗੁਰਦੁਆਰਾ ਖ਼ਾਲਸਾ ਦੀਵਾਨ ਦੇ ਪੰਜ ਮੈਂਬਰੀ ਬੋਰਡ ਦੇ ਚੇਅਰਮੈਨ ਗੁਰਨਾਮ ਸਿੰਘ ਸ਼ਾਹਪੁਰ, ਅਮਰਜੀਤ ਸਿੰਘ ਸਿੱਧੂ, ਬਲਜੀਤ ਸਿੰਘ ਚੋਹਲਾ ਸਾਹਿਬ, ਯਸ਼ਪਾਲ ਸਿੰਘ ਗ਼ਦਰਜਾਦਾ ਅਤੇ ਅਮਰਜੀਤ ਸਿੰਘ ਫੂਲ ਵਲੋਂ 1 ਮਈ ਨੂੰ 11 ਵਜੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹਾਸਲ ਕੀਤੀਆਂ ਜਾ ਚੁੱਕੀਆਂ ਹਨ ਅਤੇ 8 ਮਈ ਨੂੰ ਦਰਬਾਰ ਹਾਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਪਰਚੀ ਸਿਸਟਮ ਰਾਹੀਂ ਇਕ ਸਾਲ ਲਈ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਜਾਵੇਗੀ |