ਕਰੋਨਾ ਪਾਬੰਦੀਆਂ ਵਿਚ ਹੋਰ ਨਰਮੀ ਦਾ ਐਲਾਨ

0
380

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਕਰੋਨਾ ਕੇਸਾਂ ਵਿਚ ਆ ਰਹੀ ਕਮੀ ਤੋ ਬਾਅਦ ਸਰਕਾਰ ਨੇ ਕਰੋਨਾ ਪਾਬੰਦੀਆਂ ਵਿਚ ਹੋਰ ਢਿੱਲ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਹੇਠ ਲਿਖੇ ਅਨੁਸਾਰ ਹਨ;
1. ਮਈ 19 ਤੋਂ ਬਾਰ, ਪੱਬ ਖੋਲਣ ਦੀ ਮਨਜੂਰੀ ਜੋ ਕਿ ਰਾਤ 2 ਵਜੇ ਤੱਕ ਖੁਲੇ ਰਹਿਣਗੇ।
2. ਸਵਿੰਮਗ ਪੂਲ ਅਤੇ ਬੀਚਾਂ 5 ਮਈ ਤੋ ਖੁਲਣਗੀਆਂ।
3.ਇਸੇ ਦਿਨ ਤੋਂ ਕਸਰਤ ਕਰਦੇ ਸਮੇਂ ਮਾਸਕ ਪਾਉਣਾ ਜਰੂਰੀ ਨਹੀ ਹੋਵੇਗਾ।
4. ਪਹਾੜਾਂ ਤੇ ਚੜਦੇ ਸਮੇ ਵੀ ਮਾਸਕ ਤੋਂ ਦੂਰ ਰਿਹਾ ਜਾ ਸਕਦਾ ਹੈ।
5.ਰੈਸਟੋਰੈਟ ਵਿਚ ਇਕ ਮੇਜ ਤੇ 8 ਬੰਦੇ ਬੈਠ ਕੇ ਖਾਣੇ ਦਾ ਅਨੰਦ ਲੈ ਸਕਣਗੇ।
6. ਰੈਸਟੋਰੈਟ ਵੀ ਅੱਧੀ ਰਾਤ ਤੱਕ ਖੁਲੇ ਰਹਿਣਗੇ।ਵਿਆਹ ਸਾਦੀ ਦੀਆਂ ਰੌਣਕਾਂ ਵਿੱਚ 120 ਵਿਅਕਤੀਆਂ ਇਕੱਠੇ ਹੋ ਸਕਣਗੇ।
ਯਾਦ ਰਹੇ ਬੀਤੇ ਕੱਲ ਤਕ ਹਾਂਗਕਾਂਗ ਵਿਚ 1,192,162 ਲੋਕ ਕਰੋਨਾ ਤੋ ਪ੍ਰਭਾਵਤ ਹੋ ਚੁਕੇ ਹਨ ਤੇ 9300 ਮੌਤਾਂ ਵੀ ਹੋਈਆਂ ਹਨ।