ਹਾਂਗਕਾਂਗ ਸਰਕਾਰ ਵਲੋਂ ਭਾਰਤ ਸਮੇਤ 9 ਦੇਸ਼ਾਂ ਦੀਆਂ ਉਡਾਣਾਂ ‘ਤੇ ਪਾਬੰਦੀ ਖ਼ਤਮ

0
270

ਹਾਂਗਕਾਂਗ, (ਜੰਗ ਬਹਾਦਰ ਸਿੰਘ)-ਹਾਂਗਕਾਂਗ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਰੋਕੂ ਕਾਨੂੰਨ ਅਧੀਨ ਭਾਰਤ ਸਮੇਤ 9 ਦੇਸ਼ਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਬਿਟ੍ਰੇਨ, ਫਰਾਂਸ, ਨਿਪਾਲ ਅਤੇ ਪਾਕਿਸਤਾਨ ਦੀਆਂ ਹਵਾਈ ਉਡਾਣਾਂ ‘ਤੇ ਲਗਾਈ ਪਾਬੰਦੀ ਨੂੰ 1 ਅਪ੍ਰੈਲ ਤੋਂ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਦੌਰਾਨ ਯਾਤਰੀਆਂ ਦੇ ਹਾਂਗਕਾਂਗ ਪਹੁੰਚਣ ‘ਤੇ 21 ਦਿਨਾਂ ਦੇ ਇਕਾਂਤਵਾਸ ਨੂੰ ਵੀ ਘਟਾ ਕੇ 7 ਦਿਨਾਂ ਦਾ ਕੀਤਾ ਗਿਆ ਹੈ | ਹਾਂਗਕਾਂਗ ਸਰਕਾਰ ਦੇ ਇਸ ਫ਼ੈਸਲੇ ਨਾਲ 1 ਅਪ੍ਰੈਲ ਨੂੰ ਵੱਖ-ਵੱਖ ਦੇਸ਼ਾਂ ਤੋਂ ਹਾਂਗਕਾਂਗ ਆ ਰਹੀਆਂ 20 ਉਡਾਣਾਂ ‘ਚ 2000 ਯਾਤਰੀਆਂ ਦੇ ਹਾਂਗਕਾਂਗ ਪਹੁੰਚਣ ਦੀ ਸੰਭਾਵਨਾ ਹੈ | ਹਾਂਗਕਾਂਗ ਮੁਖੀ ਕੈਰੀ ਲੈਮ ਨੇ ਮੁੱਖ ਸਕੱਤਰ ਜੋਹਨ ਲੀ ਨਾਲ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਕਿ ਹਾਂਗਕਾਂਗ ਆਉਣ ਵਾਲੇ ਯਾਤਰੀਆਂ ਦੀ ਸਿਹਤ ਜਾਂਚ ਲਈ ਪੂਰੀ ਮੈਨ ਪਾਵਰ ਸਮਰੱਥਾ ਅਤੇ ਮਹਾਂਮਾਰੀ ਵਿਰੋਧੀ ਬੈਗਾਂ ਦੇ ਪ੍ਰਬੰਧ ਨਾਲ ਤਿਆਰ ਹੈ |